ਪਿੰਡ ਦੁੱਲੇ ਕੇ ਨੱਥੂ ਵਾਲਾ ਦੇ ਖੇਤਾਂ ''ਚੋਂ ਮਿਲੀ ਢਾਈ ਕਿੱਲੋ ਹੈਰੋਇਨ

03/12/2024 11:51:13 AM

ਗੁਰੂਹਰਸਹਾਏ (ਸੁਨੀਲ ਵਿੱਕੀ, ਮਨਜੀਤ)– ਪਿੰਡ ਦੁੱਲੇ ਕੇ ਨੱਥੂ ਵਾਲਾ ਦੇ ਖੇਤਾਂ ਵਿਚੋਂ ਬਰਾਮਦ ਹੋਈ 2 ਕਿੱਲੋ 676 ਗ੍ਰਾਮ ਹੈਰੋਇਨ ਸਬੰਧੀ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - Breaking News: ਤੜਕਸਾਰ ਪੰਜਾਬ ਪਹੁੰਚੀਆਂ NIA ਦੀਆਂ ਟੀਮਾਂ, ਕਈ ਥਾਵਾਂ 'ਤੇ ਕਾਰਵਾਈ ਜਾਰੀ (ਵੀਡੀਓ)

ਇੰਸਪੈਕਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਪਿੰਡ ਖੇਰੈ ਕੇ ਉਤਾੜ ਦੀ ਦਾਣਾ ਮੰਡੀ ਕੋਲ ਪੁੱਜੇ ਤਾਂ ਸੂਚਨਾ ਮਿਲੀ ਕਿ ਪਿੰਡ ਗਾਮੂ ਵਾਲਾ ਦੇ ਲਹਿੰਦੇ ਪਾਸੇ ਬਾਹੱਦ ਰਕਬਾ ਦੁੱਲੇ ਕੇ ਨੱਥੂ ਵਾਲਾ ਦੇ ਖੇਤਾਂ ਵਿਚ ਦੋ ਪੈਕੇਟ ਪਏ ਹਨ, ਜਿਸ ਵਿਚ ਕੋਈ ਨਸ਼ੀਲਾ ਪਦਾਰਥ ਹੋ ਸਕਦਾ ਹੈ। ਪੁਲਸ ਪਾਰਟੀ ਨੇ ਮੌਕੇ ’ਤੇ ਜਾ ਕੇ ਜਦੋਂ ਪੈਕੇਟਾਂ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਵਿਚੋਂ 2 ਕਿੱਲੋ 676 ਗ੍ਰਾਮ ਹੈਰੋਇਨ ਬਰਾਮਦ ਹੋਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News