ਹੈਰੋਇਨ ਬਰਾਮਦਗੀ ਮਾਮਲੇ ''ਚ ਭਗੌੜਾ ਗ੍ਰਿਫਤਾਰ, ਅੱਧਾ ਕਿੱਲੋ ਹੋਰ ਹੈਰੋਇਨ ਬਰਾਮਦ

Saturday, Jun 29, 2019 - 03:30 PM (IST)

ਹੈਰੋਇਨ ਬਰਾਮਦਗੀ ਮਾਮਲੇ ''ਚ ਭਗੌੜਾ ਗ੍ਰਿਫਤਾਰ, ਅੱਧਾ ਕਿੱਲੋ ਹੋਰ ਹੈਰੋਇਨ ਬਰਾਮਦ

ਲੁਧਿਆਣਾ (ਅਨਿਲ) : ਸਾਲ 2017 'ਚ ਪੁਲਸ ਵਲੋਂ ਬਰਾਮਦ ਕੀਤੀ ਗਈ 7 ਕਿੱਲੋ ਹੈਰੋਇਨ ਦੇ ਕੇਸ 'ਚ ਭਗੌੜੇ ਹੋਏ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਹੀ ਪੁਲਸ ਨੇ ਅੱਧਾ ਕਿੱਲੋ ਹੋਰ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਸਾਲ 2017 'ਚ ਗੁਰਮੇਜ ਸਿੰਘ ਉਰਫ ਗੇਜਾ, ਪ੍ਰਤਾਪ ਸਿੰਘ ਉਰਫ ਟੀਟੂ, ਰਾਜ ਸਿੰਘ ਉਰਫ ਰਾਜੂ, ਬਲਵਿੰਦਰ ਸਿੰਘ ਉਰਫ ਲੱਡੀ ਤੇ ਗੁਲਜ਼ਾਰ ਸਿੰਘ ਖਿਲਾਫ ਮੁੱਕਦਮਾ ਦਰਜ ਕੀਤਾ ਸੀ।

ਪੁਲਸ ਨੇ ਗੁਰਮੇਜ ਸਿੰਘ ਗੇਜਾ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਰਾਜੂ ਉਸ ਸਮੇਂ ਗ੍ਰਿਫਤਾਰੀ ਤੋਂ ਬਚ ਗਿਆ ਸੀ, ਜੋ ਕਿ ਬਾਹਰਲੇ ਸੂਬਿਆਂ 'ਚ ਲੁਕ ਕੇ ਰਹਿੰਦਾ ਸੀ ਅਤੇ ਹੈਰੋਇਨ ਦੀ ਸਪਲਾਈ ਕਰਦਾ ਸੀ। ਬੀਤੀ 27 ਜੂਨ ਨੂੰ ਪੁਲਸ ਨੇ ਦੋਸ਼ੀ ਰਾਜੂ ਨੂੰ ਗ੍ਰਿਫਤਾਰ ਕਰ ਲਿਆ ਅਤੇ 28 ਤਰੀਕ ਨੂੰ ਉਸ ਦੀ ਨਿਸ਼ਾਨਦੇਹੀ 'ਤੇ ਫਿਰੋਜ਼ਪੁਰ ਤੋਂ ਦੋਸ਼ੀ ਦੇ ਖੇਤਾਂ 'ਚ ਮਿੱਟੀ 'ਚ ਦਬਾ ਕੇ ਰੱਖੀ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਫਿਲਹਾਲ ਪੁਲਸ ਵਲੋਂ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਦੇ ਗਾਹਕਾਂ ਤੇ ਪੁਰਾਣੇ ਸਾਥੀਆਂ ਦਾ ਪਤਾ ਲਾਇਆ ਜਾਵੇਗਾ।


author

Babita

Content Editor

Related News