ਕਰੋੜਾਂ ਦੀ 119 ਕਿੱਲੋ ਹੈਰੋਇਨ ਅਤੇ 21 ਕਿੱਲੋ ਅਫ਼ੀਮ ਨਸ਼ਟ
Tuesday, Jul 30, 2024 - 12:56 PM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਜ਼ੋਨਲ ਦੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਕਰੋੜਾਂ ਰੁਪਏ ਦੀ 119 ਕਿੱਲੋ ਹੈਰੋਇਨ ਅਤੇ 21 ਕਿੱਲੋ 455 ਗ੍ਰਾਮ ਅਫ਼ੀਮ ਨਸ਼ਟ ਕੀਤੀ ਹੈ। ਇਸ ਲਈ ਕਮੇਟੀ ਬਣਾਈ ਗਈ, ਜਿਸ ’ਚ ਐੱਨ. ਸੀ. ਬੀ. ਦੇ ਡੀ. ਡੀ. ਜੀ. ਨੀਰਜ ਗੁਪਤਾ, ਡੀ. ਆਰ. ਆਈ. ਦੇ ਡਿਪਟੀ ਡਾਇਰੈਕਟਰ ਵਿਵੇਕ ਰਾਠੀ ਤੇ ਐੱਨ. ਸੀ. ਬੀ. ਦੇ ਜੇ. ਡੀ. ਅਮਰਜੀਤ ਸਿੰਘ ਸ਼ਾਮਲ ਸਨ।
ਐੱਨ. ਸੀ. ਬੀ. ਵੱਲੋਂ ਐੱਨ. ਡੀ. ਪੀ. ਐੱਸ. ਐਕਟ ਦੇ 9 ਕੇਸਾਂ ’ਚ 119 ਕਿੱਲੋ ਹੈਰੋਇਨ ਤੇ 21 ਕਿੱਲੋ 455 ਗ੍ਰਾਮ ਅਫ਼ੀਮ ਨੂੰ ਡੇਰਾਬੱਸੀ ਸਥਿਤ ਕੈਮੀਕਲਜ਼ ਐਂਡ ਕਰੌਪ ਪ੍ਰੋਟੈਕਸ਼ਨ ਲਿਮਟਿਡ ਫੈਕਟਰੀ ’ਚ ਨਸ਼ਟ ਕੀਤਾ ਗਿਆ। ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਸਮੇਂ ਵੀਡੀਓਗ੍ਰਾਫੀ ਵੀ ਕੀਤੀ ਗਈ।