7 ਕਰੋੜ 50 ਲੱਖ ਦੀ ਹੈਰੋਇਨ ਸਮੇਤ 2 ਤਸਕਰ ਗ੍ਰਿਫਤਾਰ

01/07/2019 1:58:59 PM

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਦੀ ਪੁਲਸ ਨੇ ਡੇਢ ਕਿਲੋਂ ਹੈਰੋਇਨ ਸਮੇਤ 2 ਤਸਕਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਬੂ ਕੀਤੇ ਤਸਕਰਾਂ ਦੇ ਸਬੰਧ ਪਾਕਿ ਤਸਕਰਾਂ ਨਾਲ ਸਨ। ਉਨ੍ਹਾਂ ਪਾਕਿ ਤਸਕਰਾਂ ਤੋਂ ਇਹ ਹੈਰੋਇਨ ਸਮੂਚੇ ਤੌਰ 'ਤੇ ਅੱਗੇ ਸਪਲਾਈ ਕਰਨ ਲਈ ਮੰਗਵਾਈ ਸੀ। ਬਰਾਮਦ ਕੀਤੀ ਗਈ ਹੈਰਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 7 ਕਰੋੜ 50 ਲੱਖ ਰੁਪਏ ਹੈ।  

ਐੱਸ.ਪੀ.ਡੀ. ਬਲਜੀਤ ਸਿੰਘ ਨੇ ਦੱਸਿਆ ਕਿ ਨਾਰਕੋਟਿਕ ਸੈਲ ਇੰਚਾਰਜ ਤ੍ਰਿਲੋਚਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਗੁਰਸੇਵਕ ਸਿੰਘ ਤੇ ਬਗੀਚਾ ਸਿੰਘ ਜ਼ਿਲਾ ਤਰਨਤਾਰਨ, ਪਾਕਿਸਤਾਨ ਤੋਂ ਆਈ ਹੈਰੋਇਨ ਦੀ ਡਿਲੀਵਰੀ ਦੇਣ ਫਿਰੋਜ਼ਪੁਰ ਆ ਰਹੇ ਹਨ। ਇਸ ਸੂਚਨਾ ਦੇ ਆਧਾਰ 'ਤੇ ਟੀਮ ਨੇ ਪਿੰਡ ਸੋਢੇਵਾਲਾ ਨੇੜੇ ਨਾਕੇਬੰਦੀ ਕਰਕੇ ਟਰੈਕਟਰ 'ਤੇ ਆ ਰਹੇ ਉਕਤ ਦੋਵਾਂ ਵਿਅਕਤੀਆਂ ਨੂੰ ਰੋਕ ਲਿਆ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ ਡੇਢ ਕਿਲੋ ਹੈਰੋਇਨ ਬਰਾਮਦ ਹੋਈ। ਉਨਾਂ ਦੱਸਿਆ ਕਿ ਗੁਰਸੇਵਕ ਸਿੰਘ ਦਾ ਘਰ ਕੌਮਾਂਤਰੀ ਭਾਰਤ-ਪਾਕਿ ਸਰਹੱਦ ਨੇੜੇ ਸਥਿਤ ਹੈ ਤੇ ਉਸ ਨੇ ਇਹ ਹੈਰੋਇਨ ਪਾਕਿਸਤਾਨ ਦੇ ਬੂਟਾ ਸਮੱਗਲਰ ਪਾਸੋਂ ਮੰਗਵਾਈ ਸੀ। ਪੁਲਸ ਨੇ ਕਾਬੂ ਕੀਤੇ ਦੋਵੇਂ ਵਿਅਕਤੀਆਂ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਹੈਰੋਇਨ ਦੀ ਇਹ ਡਿਲੀਵਰੀ ਉਹ ਕਿਸ ਨੂੰ ਦੇਣ ਜਾ ਰਹੇ ਸਨ।


rajwinder kaur

Content Editor

Related News