532 ਕਿੱਲੋ ਹੈਰੋਇਨ ਫੜ੍ਹਣ ਵਾਲੇ ਸਨਿਫਰ ਡਾਗ ਅਰਜੁਨ ਨੇ ਕਸਟਮ ਵਿਭਾਗ ਨੂੰ ਕਿਹਾ ਅਲਵਿਦਾ

Tuesday, Aug 17, 2021 - 02:53 PM (IST)

532 ਕਿੱਲੋ ਹੈਰੋਇਨ ਫੜ੍ਹਣ ਵਾਲੇ ਸਨਿਫਰ ਡਾਗ ਅਰਜੁਨ ਨੇ ਕਸਟਮ ਵਿਭਾਗ ਨੂੰ ਕਿਹਾ ਅਲਵਿਦਾ

ਅੰਮ੍ਰਿਤਸਰ (ਨੀਰਜ) - ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਹੁਣ ਤੱਕ ਦੀ ਸਭ ਤੋਂ ਵੱਡੀ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਦੀ ਖੇਪ ਨੂੰ ਟਰੇਸ ਕਰਨ ਵਾਲੇ ਸਨਿਫਰ ਡਾਗ ਅਰਜੁਨ (ਡੈਗਰ) ਨੇ ਆਜ਼ਾਦੀ ਦਿਵਸ ਵਾਲੇ ਦਿਨ ਕਸਟਮ ਵਿਭਾਗ ਨੂੰ ਅਲਵਿਦਾ ਕਹਿ ਦਿੱਤਾ ਹੈ। ਜਾਣਕਾਰੀ ਅਨੁਸਾਰ ਵਿਭਾਗ ਦੇ ਪਾਲਿਸੀ ਅਨੁਸਾਰ 9 ਸਾਲ ਦੀ ਉਮਰ ਹੋਣ ਦੇ ਚੱਲਦੇ ਸਨਿਫਰ ਅਰਜੁਨ ਨੂੰ ਰਿਟਾਇਰ ਕਰ ਦਿੱਤਾ ਗਿਆ ਹੈ। ਅਰਜੁਨ ਨੂੰ ਉਸ ਦੇ ਆਪਣੇ ਹੀ ਡਾਗ ਹੈਂਡਲਰ ਮੰਗਲ ਸਿੰਘ ਨੇ ਅਪਨਾ ਲਿਆ ਹੈ ਪਰ ਅਰਜੁਨ ਦੀ ਦੇਖ ਰੇਖ ਅਤੇ ਉਸ ਦੀ ਸਾਰੀ ਜ਼ਿੰਦਗੀ ਦੇ ਖਾਣ ਪੀਣ ਦਾ ਖ਼ਰਚ ਕਸਟਮ ਵਿਭਾਗ ਵੱਲੋਂ ਚੁੱਕਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ : ਅੰਮ੍ਰਿਤਸਰ ਦੇਹਾਤੀ ਪੁਲਸ ਨੇ ਬਰਾਮਦ ਕੀਤੇ 2 ਹੈਂਡ ਗ੍ਰਨੇਡ ਤੇ 2 ਪਿਸਤੌਲ, 2 ਸ਼ੱਕੀ ਅੱਤਵਾਦੀ ਕਾਬੂ

ਅਰਜੁਨ ਨੂੰ ਵਿਭਾਗ ਵੱਲੋਂ ਡਬਲ ਸਟਾਰ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਕਸਟਮ ਵਿਭਾਗ ਵੱਲੋਂ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਹੀ ਬਣਾਏ ਗਏ ਸਨਿਫਰ ਡਾਗ ਟ੍ਰੇਨਿੰਗ ਸੈਂਟਰ ’ਚ 10 ਦੇ ਕਰੀਬ ਹੋਰ ਸਨਿਫਰ ਡਾਗਸ ਨੂੰ ਵੀ ਅਰਜੁਨ ਦੀ ਦੇਖ ਰੇਖ ’ਚ ਹੀ ਟ੍ਰੇਨਿੰਗ ਦਿੱਤੀ ਗਈ ਹੈ, ਕਿਉਂਕਿ ਜਿਸ ਸ਼ੱਕੀ ਵਸਤੂ ਨੂੰ ਨਵੇਂ ਡਾਗ ਟਰੇਸ ਨਹੀਂ ਕਰ ਪਾਉਂਦੇ ਸਨ ਉਨ੍ਹਾਂ ਨੂੰ ਅਰਜੁਨ ਆਸਾਨੀ ਨਾਲ ਟਰੇਸ ਕਰ ਲੈਂਦਾ ਸੀ।

ਪੜ੍ਹੋ ਇਹ ਵੀ ਖ਼ਬਰ - ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂ ਇਸ ਤਾਰੀਖ਼ ਤੱਕ ਜਮਾਂ ਕਰਵਾ ਸਕਦੇ ਨੇ ਪਾਸਪੋਰਟ


author

rajwinder kaur

Content Editor

Related News