1.15 ਕਰੋੜ ਦੀ ਹੈਰੋਇਨ ਸਮੇਤ ਕੱਪੜਾ ਵਪਾਰੀ ਗ੍ਰਿਫਤਾਰ

07/20/2019 7:19:10 PM

ਲੁਧਿਆਣਾ,(ਅਨਿਲ): ਸਪੈਸ਼ਲ ਟਾਸਕ ਫੋਰਸ ਨੇ ਲੁਧਿਆਣਾ ਦੇ ਇਕ ਕੱਪੜਾ ਵਪਾਰੀ ਨੂੰ 1 ਕਰੋੜ 15 ਲੱਖ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਸੰਬੰਧੀ ਅੱਜ ਐਸ. ਟੀ. ਐਫ. ਦੇ ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨਸ਼ਾ ਸਮੱਗਲਰ ਹੈਰੋਇਨ ਦੀ ਖੇਪ ਲੈ ਕੇ ਪਿੰਡ ਹੁਸੈਨਪੁਰਾ 'ਚ ਆਪਣੇ ਗ੍ਰਾਹਕਾਂ ਨੂੰ ਵੇਚ ਰਿਹਾ ਹੈ। ਜਿਸ ਦੌਰਾਨ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਹੁਸੈਨਪੁਰਾ 'ਚ ਵਿਨੋਦ ਟਰੈਡਰ ਫੈਕਟਰੀ ਦੇ ਸਾਹਮਣੇ ਖਾਲੀ ਪਲਾਟ 'ਚ ਖੜੀ ਸਵਿਫਟ ਕਾਰ ਦੀ ਸ਼ੱਕ ਹੋਣ 'ਤੇ ਤਲਾਸ਼ੀ ਲਈ। ਜਿਸ 'ਚੋਂ 230 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਬਾਜ਼ਾਰੀ ਕੀਮਤ 1 ਕਰੋੜ 15 ਲੱਖ ਰੁਪਏ ਆਂਕੀ ਜਾ ਰਹੀ ਹੈ। ਦੋਸ਼ੀ ਦੀ ਪਛਾਣ ਕੁਲਵਿੰਦਰ ਸਿੰਘ ਬੱਬੂ ਵਾਸੀ ਸਿਰਸਾ ਦੁਰਿਆਨਾ ਦੇ ਰੂਪ 'ਚ ਕੀਤੀ ਗਈ ਹੈ। ਜਿਸ ਖਿਲਾਫ ਐਸ. ਟੀ. ਐਫ. ਦੇ ਮੋਹਾਲੀ ਪੁਲਸ ਥਾਣੇ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਦਿੱਲੀ ਤੋਂ ਨਾਈਜੀਰੀਅਨ ਤੋਂ ਸਸਤੇ ਮੁੱਲ 'ਤੇ ਹੈਰੋਇਨ ਖਰੀਦ ਕੇ ਉਕਤ ਖੇਪ ਲਿਆਇਆ ਸੀ, ਜਿਸ ਨੇ ਬੀ. ਏ. 2 ਦੀ ਪੜਾਈ ਕੀਤੀ ਹੈ ਅਤੇ ਉਸ ਦੀ ਆਪਣੀ ਕੱਪੜਿਆਂ ਦੀ ਦੁਕਾਨ ਹੈ ਜੋ ਮੋਟਾ ਮੁਨਾਫਾ ਕਮਾਉਣ ਦੇ ਚੱਕਰ 'ਚ ਹੈਰੋਇਨ ਦੀ ਤਸਕਰੀ ਕਰਨ ਲੱਗ ਪਿਆ। 
 


Related News