ਹੈਰੋਇਨ ਸਣੇ ਮਾਂ-ਪੁੱਤ ਗ੍ਰਿਫਤਾਰ

Wednesday, Dec 05, 2018 - 02:33 PM (IST)

ਹੈਰੋਇਨ ਸਣੇ ਮਾਂ-ਪੁੱਤ ਗ੍ਰਿਫਤਾਰ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ 80 ਗ੍ਰਾਂਮ ਹੈਰੋਇਨ ਸਣੇ ਮਾਂ-ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਰਾਜਕੁਮਾਰ ਨੇ ਦੱਸਿਆ ਕਿ ਐੱਸ. ਐੱਸ. ਪੀ. ਦੀਪਕ ਹਿਲੌਰ ਦੇ ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣੇਦਾਰ ਹੀਰਾ ਲਾਲ ਦੀ ਪੁਲਸ ਪਾਰਟੀ ਦੌਰਾਨ ਗਸ਼ਤ ਪਿੰਡ ਲੰਗੜੋਆ ਤੋਂ ਬਘੌਰਾ ਵੱਲ ਜਾ ਰਹੀ ਸੀ ਤਾਂ ਪੁਲਸ ਦੇ ਮੁਖਬਰ ਖਾਸ ਨੇ ਤਲਾਹ ਦਿੱਤੀ ਕਿ ਅਮਰਜੀਤ ਕੌਰ ਅਤੇ ਉਸਦਾ ਲੜਕਾ ਸੁੱਖਾ ਪਿੰਡ ਬਘੋਰਾ ਨਹਿਰ ਦੇ ਕੰਢੇ ਘੁੰਮਦੇ ਹੋਏ ਹੈਰੋਇਨ ਵੇਚ ਰਹੇ ਹਨ। 
ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਵਲੋਂ ਉਕਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਅਮਰਜੀਤ ਕੌਰ ਉਰਫ ਅੰਬੋ ਅਤੇ ਉਸਦੇ ਲੜਕੇ ਸੁੱਖਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਕਰ ਲਈ। ਐੱਸ. ਐੱਚ. ਓ. ਨੇ ਦੱਸਿਆ ਕਿ ਗ੍ਰਿਫਤਾਰ ਆਰੋਪੀਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਆਰੋਪੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Related News