ਚੰਡੀਗੜ੍ਹ 'ਚ ਸੁੱਕੇ ਤੇ ਖ਼ਤਰਨਾਕ ਦਰੱਖ਼ਤ ਬਣੇ ਖ਼ਤਰਾ, ਹਾਈਕੋਰਟ ਵੀ ਪੁੱਜ ਚੁੱਕਿਐ ਮਾਮਲਾ

Saturday, Jul 09, 2022 - 12:35 PM (IST)

ਚੰਡੀਗੜ੍ਹ 'ਚ ਸੁੱਕੇ ਤੇ ਖ਼ਤਰਨਾਕ ਦਰੱਖ਼ਤ ਬਣੇ ਖ਼ਤਰਾ, ਹਾਈਕੋਰਟ ਵੀ ਪੁੱਜ ਚੁੱਕਿਐ ਮਾਮਲਾ

ਚੰਡੀਗੜ੍ਹ (ਰਜਿੰਦਰ) : ਜਿਸ ਤਰ੍ਹਾਂ ਸ਼ਹਿਰ 'ਚ ਸੁੱਕੇ ਦਰੱਖ਼ਤਾਂ ਦੀ ਗਿਣਤੀ ਵੱਧ ਰਹੀ ਹੈ, ਉਸ ਨਾਲ ਦਰੱਖ਼ਤਾਂ ਦੀ ਹੋਂਦ ਖ਼ਤਰੇ 'ਚ ਹੈ। ਇਸ ਦੇ ਨਾਲ ਹੀ ਇਹ ਦਰੱਖ਼ਤ ਲੋਕਾਂ ਦੀ ਜਾਨ ਲਈ ਵੀ ਖ਼ਤਰਾ ਹਨ। ਇਨ੍ਹਾਂ ਦੇ ਡਿੱਗਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪ੍ਰਸ਼ਾਸਨ ਅਤੇ ਨਿਗਮ ਦੋਵੇਂ ਹੀ ਇਨ੍ਹਾਂ ਦਰੱਖ਼ਤਾਂ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੇ, ਜਿਸ ਕਾਰਨ ਅਜਿਹੇ ਹਾਦਸਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪ੍ਰਸ਼ਾਸਨ ਅਤੇ ਨਿਗਮ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਅਜਿਹੇ ਦਰੱਖ਼ਤਾਂ ਨੂੰ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਫਿਲਹਾਲ ਇਸ ’ਤੇ ਕੰਮ ਮੱਠਾ ਪੈ ਗਿਆ ਹੈ। ਕੁੱਝ ਸਾਲ ਪਹਿਲਾਂ ਯੂ. ਟੀ. ਪ੍ਰਸ਼ਾਸਨ ਅਤੇ ਨਗਰ ਨਿਗਮ ਦੋਵਾਂ ਨੇ ਆਪਣੇ-ਆਪਣੇ ਖੇਤਰਾਂ 'ਚ ਦਰੱਖ਼ਤਾਂ ਦਾ ਸਰਵੇਖਣ ਕੀਤਾ ਸੀ, ਜਿਸ 'ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਮੋਗਾ 'ਚ ਸ਼ਖ਼ਸ ਨੇ ਰਾਤ 2 ਵਜੇ ਪਤਨੀ ਸਣੇ ਵੱਢਿਆ ਸਹੁਰਾ ਪਰਿਵਾਰ, ਜਾਣੋ ਇਸ ਮਗਰੋਂ ਕੀ ਕੀਤਾ

ਨਿਗਮ ਦੇ ਸਰਵੇ ਵਿਚ 1037 ਸੁੱਕੇ ਅਤੇ 258 ਖ਼ਤਰਨਾਕ ਦਰੱਖ਼ਤ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਸਰਵੇ 'ਚ 615 ਸੁੱਕੇ ਦਰੱਖ਼ਤਾਂ ਦਾ ਖ਼ੁਲਾਸਾ ਹੋਇਆ ਹੈ। ਉਸ ਤੋਂ ਬਾਅਦ ਹੀ ਇਨ੍ਹਾਂ ਦਰੱਖ਼ਤਾਂ ਨੂੰ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਸਬੰਧੀ ਨਿਗਮ ਦੇ ਬਾਗਬਾਨੀ ਵਿਭਾਗ ਦੇ ਸੁਪਰੀਡੈਂਟ ਇੰਜੀਨੀਅਰ ਕੇ. ਪੀ. ਸਿੰਘ ਨੇ ਕਿਹਾ ਕਿ ਜਿੱਥੇ ਵੀ ਖ਼ਤਰਨਾਕ ਅਤੇ ਸੁੱਕੇ ਦਰੱਖ਼ਤਾਂ ਦੀ ਸ਼ਿਕਾਇਤ ਮਿਲਦੀ ਹੈ, ਤਾਂ ਉਹ ਤੁਰੰਤ ਉਸ ਦਰੱਖ਼ਤ ਨੂੰ ਹਟਾਉਣ ਲਈ ਕਾਰਵਾਈ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਖ਼ੁਦ ਵੀ ਅਜਿਹੇ ਦਰੱਖ਼ਤਾਂ ਦੀ ਜਾਂਚ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਵਿਆਹ ਦੇ ਦੂਜੇ ਦਿਨ ਭਗਵੰਤ ਮਾਨ ਨੇ ਮੰਤਰੀਆਂ ਨੂੰ ਚਾਹ 'ਤੇ ਸੱਦਿਆ, CM ਹਾਊਸ 'ਚ ਫੁੱਟ ਪਏ ਹਾਸੇ ਦੇ ਫੁਹਾਰੇ (ਤਸਵੀਰਾਂ)
ਹਾਈਕੋਰਟ ’ਚ ਵੀ ਗਿਆ ਸੀ ਹੈਰੀਟੇਜ ਦਰੱਖ਼ਤਾਂ ਦਾ ਮਾਮਲਾ
ਚੰਡੀਗੜ੍ਹ 'ਚ ਹੈਰੀਟੇਜ ਦਰੱਖ਼ਤਾਂ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵੀ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਚੰਡੀਗੜ੍ਹ 'ਚ ਹੈਰੀਟੇਜ ਦਰੱਖ਼ਤਾਂ ਦੀ ਹਾਲਤ ਖ਼ਰਾਬ ਹੋ ਗਈ ਹੈ, ਜਿਨ੍ਹਾਂ ਨੂੰ ਹੈਰੀਟੇਜ ਹੋਣ ਕਾਰਨ ਕੱਟਿਆ ਨਹੀਂ ਜਾ ਰਿਹਾ ਹੈ, ਜੋ ਕਿਸੇ ਵੀ ਸਮੇਂ ਡਿੱਗ ਕੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਹੈਰੀਟੇਜ ਦਰੱਖ਼ਤਾਂ ਦੀ ਸ਼ਨਾਖਤ ਕਰ ਕੇ ਅਸੁਰੱਖਿਅਤ ਦਰੱਖ਼ਤਾਂ ਨੂੰ ਕੱਟ ਦਿੱਤਾ ਜਾਵੇ। ਪਟੀਸ਼ਨ ’ਤੇ ਹਾਈਕੋਰਟ ਨੇ ਸੁਣਵਾਈ ਕਰਦਿਆਂ ਜੰਗਲਾਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਚੰਡੀਗੜ੍ਹ 'ਚ ਸਥਿਤ ਹੈਰੀਟੇਜ ਦਰੱਖ਼ਤਾਂ ਦੀ ਸੂਚੀ ਦੇਣ ਲਈ ਕਿਹਾ ਸੀ। ਕੋਰੋਨਾ ਕਾਰਨ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। ਹੁਣ ਅਦਾਲਤ ਦੁਬਾਰਾ ਖੁੱਲ੍ਹਣ ਤੋਂ ਬਾਅਦ ਪੈਂਡਿੰਗ ਕੇਸਾਂ ਦੀ ਸੁਣਵਾਈ ਹੋਣੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News