ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ''ਵਿਰਾਸਤੀ ਫਰਨੀਚਰ'' ਦੀ ਅਮਰੀਕਾ ''ਚ ਹੋਈ ਨੀਲਾਮੀ, ਪ੍ਰਸ਼ਾਸਨ ਕੁਝ ਨਾ ਕਰ ਸਕਿਆ

Tuesday, Sep 19, 2017 - 01:32 PM (IST)

ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ''ਵਿਰਾਸਤੀ ਫਰਨੀਚਰ'' ਦੀ ਅਮਰੀਕਾ ''ਚ ਹੋਈ ਨੀਲਾਮੀ, ਪ੍ਰਸ਼ਾਸਨ ਕੁਝ ਨਾ ਕਰ ਸਕਿਆ

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਨੀਲਾਮੀ ਹੋ ਗਈ ਅਤੇ ਇਹ ਫਰਨੀਚਰ 13 ਲੱਖ, 60 ਹਜ਼ਾਰ ਰੁਪਏ 'ਚ ਨੀਲਾਮ ਹੋਇਆ ਹੈ। ਅਮਰੀਕਾ ਦੇ ਟਰੇਡਵੇਅ ਟਾਮੀ ਆਕਸ਼ਨ ਹਾਊਸ 'ਚ ਕੁੱਲ 6 ਆਈਟਮਾਂ ਦੀ ਨੀਲਾਮੀ ਹੋਈ, ਜ੍ਹਿਨਾਂ 'ਚੋਂ 5 ਨੀਲਾਮ ਹੋ ਗਈਆਂ। ਨੀਲਾਮੀ 'ਚ ਰਾਈਟਿੰਗ ਚੇਅਰ ਨਹੀਂ ਵਿਕ ਸਕੀ। ਇਸ ਦੀ ਨੀਲਾਮ ਰਕਮ 2 ਲੱਖ, 80 ਹਜ਼ਾਰ ਰੁਪਏ ਸੀ। ਟੇਬਲ ਡੈਸਕ ਬੁੱਕ ਕੇਸ, ਜੇਨਰੇ ਲਾਈਬ੍ਰੇਰੀ ਚੇਅਰ, ਜੇਨਰੇ ਲੋ ਸਟੂਲ, ਆਰਮ ਚੇਅਰ ਅਤੇ ਜੇਨਰੇ ਲੋ ਲਾਊਂਜ ਚੇਅਰ ਦੀ ਨੀਲਾਮੀ ਹੋਈ। ਪਹਿਲਾਂ ਤੋਂ ਜਾਣਕਾਰੀ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਇਸ ਫਰਨੀਚਰ ਦੀ ਨੀਲਾਮੀ ਨਹੀਂ ਰੋਕ ਸਕਿਆ। ਐਡਵੋਕੇਟ ਅਜੇ ਜੱਗੇ ਨੇ 6 ਸਤੰਬਰ ਨੂੰ ਹੀ ਚਿੱਠੀ ਲਿਖ ਕੇ ਇਸ ਨੀਲਾਮੀ ਦੀ ਜਾਣਕਾਰੀ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੇ ਡਾਇਰੈਕਟਰ ਨੂੰ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਅਜੇ ਜੱਗਾ ਨੇ ਅਪ੍ਰੈਲ 'ਚ ਹੋਈ ਨੀਲਾਮੀ ਦੀ ਜਾਣਕਾਰੀ ਵੀ ਕੇਂਦਰ ਸਰਕਾਰ ਨੂੰ ਦਿੱਤੀ ਸੀ ਪਰ ਫਿਰ ਵੀ ਇਹ ਨੀਲਾਮੀ ਰੁਕ ਨਹੀਂ ਸਕੀ। 


Related News