ਮਹਿਲਾਵਾਂ ਲਈ ਸ਼ੁਰੂ ਕੀਤੇ ਹੈਲਪਲਾਈਨ ਨੰਬਰ 'ਤੇ 3 ਦਿਨਾਂ 'ਚ 50 ਤੋਂ ਜ਼ਿਆਦਾ ਨੇ ਕੀਤੀ ਸ਼ਿਕਾਇਤ

12/06/2019 1:36:11 AM

ਲੁਧਿਆਣਾ, (ਰਿਸ਼ੀ)- 3 ਦਿਨ ਪਹਿਲਾਂ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਰਾਤ 10 ਤੋਂ ਸਵੇਰੇ 6 ਵਜੇ ਤੱਕ ਔਰਤਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੀ ਗਈ ਹੈਲਪ ਲਾਈਨ ਤਹਿਤ ਮਹਾਨਗਰ ਦੀਆਂ 50 ਤੋਂ ਜ਼ਿਆਦਾ ਔਰਤਾਂ ਦੀ ਕਾਲ ਕਰ ਕੇ ਜਾਣਕਾਰੀ ਇੱਕਠੀ ਕੀਤੀ ਗਈ ਹੈ। ਉੱਥੇ ਬੁੱਧਵਾਰ ਰਾਤ 10 ਤੋਂ 12 ਵਜੇ ਦੇ ਵਿਚਕਾਰ 3 ਔਰਤਾਂ ਅਤੇ ਇਕ ਔਰਤ ਦੇ ਪਤੀ ਵੱਲ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਇਸ ਹੈਲਪ ਲਾਈਨ ਦਾ ਪ੍ਰਯੋਗ ਕੀਤਾ ਗਿਆ ਹੈ, 4 ਮਾਮਲਿਆਂ ’ਚ ਪੀ. ਸੀ. ਆਰ. ਅਤੇ ਥਾਣਾ ਪੁਲਸ ਦੀ ਗੱਡੀ ’ਚ ਉਨ੍ਹਾਂ ਨੂੰ ਮੰਜ਼ਿਲ ਤੱਕ ਪਹੁੰਚਾਇਆ ਗਿਆ। ਇਕ ਮਾਮਲੇ ’ਚ ਥਾਣਾ ਬਸਤੀ ਜੋਧੇਵਾਲ ’ਚ ਕਿਡਨੈਪ ਅਤੇ ਝਪਟਮਾਰ ਦੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਪੁਲਸ ਇਲਾਕੇ ਦੇ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਬੁੱਧਵਾਰ ਰਾਤ ਲਗਭਗ 12 ਵਜੇ ਕੈਲਾਸ਼ ਨਗਰ ਰੋਡ ਦੇ ਰਹਿਣ ਵਾਲੇ ਵਿਅਕਤੀ ਨੇ ਵੂਮੈਨ ਹੈਲਪ ਲਾਈਨ ’ਤੇ ਕਾਲ ਕਰ ਕੇ ਪਤਨੀ ਨੂੰ ਕਿਡਨੈਪ ਕੀਤੇ ਜਾਣ ਦੀ ਸੂਚਨਾ ਪਤਾ ਚੱਲਦੇ ਹੀ ਏ. ਡੀ. ਸੀ. ਪੀ. ਵਨ ਗੁਰਪ੍ਰੀਤ ਸਿੰਘ ਸਿਕੰਦ, ਐੱਚ. ਐੱਚ. ਓ. ਬਸਤੀ ਜੋਧੇਵਾਲ ਹਰਸ਼ਪ੍ਰੀਤ ਕੌਰ ਘਟਨਾ ਸਥਾਨ ’ਤੇ ਪੁੱਜ ਗਈ। ਪੁਲਸ ਨੇ ਪਤੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਦੇ ਮੁਤਾਬਕ 22 ਸਾਲ ਦੀ ਔਰਤ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਆਪਣੇ ਪਤੀ ਦੇ ਕੋਲ ਕੈਲਾਸ਼ ਨਗਰ ਰੋਡ ’ਤੇ ਰਹਿਣ ਆਈ ਸੀ। ਬੁੱਧਵਾਰ ਰਾਤ 3 ਵਜੇ ਜਾਣ ਦੀ ਟਰੇਨ ਫਡ਼ਨੀ ਸੀ। ਲਗਭਗ 12 ਵਜੇ ਪਤੀ, ਉਨ੍ਹਾਂ ਦਾ ਇਕ ਬੱਚਾ ਸਮੇਤ 5 ਲੋਕ ਸਟੇਸ਼ਨ ਵੱਲ ਪੈਦਲ ਜਾ ਰਹੇ ਸੀ। ਜਦੋਂ ਕੈਲਾਸ਼ ਨਗਰ ਚੌਕ ਦੇ ਕੋਲ ਪੁੱਜੇੇ ਤਾਂ 2 ਮੋਟਰਸਾਈਕਲਾਂ ’ਤੇ ਆਏ 4 ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੇ ਬਲ ’ਤੇ ਉਨ੍ਹਾਂ ਤੋਂ 1 ਮੋਬਾਇਲ, 700 ਰੁਪਏ ਵੀ ਖੋਹ ਲੈ ਗਏ। ਉਸ ਦੀ ਪਤਨੀ ਨੂੰ ਜ਼ਬਰਦਸਤੀ ਬਿਠਾ ਕੇ ਲੈ ਗਏ। ਜਿਸ ਤੋਂ ਬਾਅਦ ਪਤੀ ਨੇ ਮਦਦ ਲਈ ਕੰਟਰੋਲ ਰੂਮ ’ਤੇ ਕਾਲ ਕੀਤੀ। ਪੁਲਸ ਦੇ ਮੁਤਾਬਕ ਲੁਟੇਰੇ ਮਹਿਲਾ ਨੂੰ ਬਸਤੀ ਜੋਧੇਵਾਲ ਚੌਕ ’ਤੇ ਰਾਹੋਂ ਰੋਡ ਵੱਲ ਇਕ ਆਟੋ ਦੇ ਕੋਲ ਛੱਡ ਕੇ ਫਰਾਰ ਹੋ ਗਏ। ਮੌਕੇ ’ਤੇ ਪੁੱਜੀ ਪੁਲਸ ਨੇ 20 ਮਿੰਟ ’ਚ ਹੀ ਔਰਤ ਨੂੰ ਲੱਭ ਲਿਆ, ਜਿਸ ਤੋਂ ਬਾਅਦ ਉਸ ਦੇ ਪਤੀ ਦੇ ਬਿਆਨ ਨੋਟ ਕੀਤੇ ਗਏ ਅਤੇ ਐੱਸ. ਐੱਚ. ਓ. ਨੇ ਸਰਕਾਰੀ ਗੱਡੀ ’ਚ ਨਾਲ ਜਾ ਕੇ ਸਾਰਿਆਂ ਨੂੰ ਟਰੇਨ ’ਤੇ ਚਡ਼੍ਹਾਇਆ। ਪੁਲਸ ਦੇ ਮੁਤਾਬਕ ਇਲਾਕੇ ’ਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਜਲਦੀ ਕੇਸ ਹੱਲ ਕਰ ਲਿਆ ਜਾਏਗਾ। ਉਥੇ 3 ਹੋਰ ਔਰਤਾਂ ਨੂੰ ਪੁਲਸ ਵੱਲੋਂ ਸਰਕਾਰੀ ਗੱਡੀ ’ਚ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਇਆ ਗਿਆ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :

1. ਸੇਖੋਵਾਲ ਰੋਡ ਤੋਂ ਰਾਤ 10.10 ਵਜੇ ਪੀ. ਸੀ. ਆਰ. ਟਵੇਰਾ ’ਚ ਔਰਤ ਨੂੰ ਸਮਰਾਲਾ ਚੌਕ ਦੇ ਕੋਲ ਪੀ. ਜੀ. ’ਚ ਛੱਡਿਆ ਗਿਆ।

2. ਬਸਤੀ ਜੋਧੇਵਾਲ ਪੁਲਸ ਨੇ ਰਾਤ 11.25 ਵਜੇ ਪੀ. ਸੀ. ਆਰ. ਟਵੇਰਾ ’ਚ ਇਕ ਔਰਤ ਨੂੰ ਜਗੀਰਪੁਰ, ਰਾਹੋਂ ਰੋਡ ’ਤੇ ਛੱਡਿਆ।

3. ਸਦਰ ਦੇ ਇਲਾਕੇ ਤੋਂ ਰਾਤ 11.55 ਵਜੇ ਪੀ. ਸੀ. ਆਰ. ਟਵੇਰਾ ਨੇ ਔਰਤ ਨੂੰ ਸੀ. ਐੱਮ. ਸੀ. ਹਸਪਤਾਲ ਪਹੁੰਚਾਇਆ।

ਪੁਲਸ ਵੱਲੋਂ ਫਿਲਹਾਲ ਕੇਸ ਦਰਜ ਕੀਤਾ ਗਿਆ ਹੈ, ਕੈਮਰਿਆਂ ਦੀ ਫੁਟੇਜ ਰਾਹੀਂ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਔਰਤਾਂ ਨੇ ਦੋਸ਼ੀਆਂ ਵੱਲੋਂ ਕਿਸੇ ਵੀ ਪ੍ਰਕਾਰ ਦਾ ਮਿਸ ਵਿਹੇਬ ਕਰਨ ਦੀ ਗੱਲ ਨਹੀਂ ਦੱਸੀ ਹੈ। ਪੁਲਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ।

ਗੁਰਪ੍ਰੀਤ ਸਿੰਘ ਸਿਕੰਦ, ਏ. ਡੀ. ਸੀ. ਪੀ. 1

ਕਮਿਸ਼ਨਰੇਟ ਪੁਲਸ ਵੱਲੋਂ ਸੋਸ਼ਲ ਮੀਡੀਆ ’ਤੇ ਜੋ ਹੈਲਪਲਾਈਨ ਨੰਬਰ ਦਿੱਤਾ ਗਿਆ, ਉਸ ਦੀ ਪੋਸਟ ਫੇਸਬੁੱਕ ਅਤੇ ਬਾਕੀ ਸੋਸ਼ਲ ਸਾਈਟਾਂ ਰਾਹੀਂ ਮਹਾਰਾਸ਼ਟਰ, ਗੁਜਰਾਤ, ਹਰਿਆਣਾ ਸਮੇਤ ਦੂਜੇ ਰਾਜਾਂ ’ਚ ਪੁੱਜ ਗਈ ਪਰ ਇੱਥੇ ਰਹਿਣ ਵਾਲੀਆਂ ਔਰਤਾਂ ਨਾਲ ਪੁਲਸ ਦਾ ਸੰਪਰਕ ਨਹੀਂ ਹੋ ਰਿਹਾ ਹੈ, ਜੋ ਪੁਲਸ ਲਈ ਸਿਰਦਰਦ ਤੋਂ ਘੱਟ ਨਹੀਂ ਹੈ। ਆਲਮ ਇਹ ਹੈ ਕਿ ਪੁਲਸ ਨੂੰ ਆਪਣਾ ਫੋਨ ਦਿਨ ’ਚ 2-3 ਵਾਰ ਚਾਰਜ ਕਰਨਾ ਪੈ ਰਿਹਾ ਹੈ।


Bharat Thapa

Content Editor

Related News