ਜਲਦ ਹੀ ਬਣੇਗਾ ਨਸ਼ਾ ਮੁਕਤ ਪੰਜਾਬ, ਨਸ਼ਿਆਂ ਦੇ ਆਦੀ ਨੌਜਵਾਨਾਂ ਲਈ ਹੋਈ ਹੈਲਪਲਾਈਨ ਸ਼ੁਰੂ

Wednesday, Aug 02, 2017 - 05:10 PM (IST)

ਜਲੰਧਰ(ਪ੍ਰੀਤ)— ਪੰਜਾਬ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਨਸ਼ਿਆਂ ਦੇ ਆਦੀ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇਗੀ। ਨਸ਼ਾ ਛੁਡਾਉਣ ਦੇ ਚਾਹਵਾਨ ਲੋਕ ਕਮਿਸ਼ਨਰੇਟ ਪੁਲਸ ਦੇ ਹੈਲਪਲਾਈਨ ਨੰਬਰ 95929-18005 'ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਸੂਬੇ ਨੂੰ ਨਸ਼ਾਮੁਕਤ ਕਰਨਾ, ਨਸ਼ਿਆਂ ਵਿਚ ਡੁੱਬੇ ਲੋਕਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਾਹਤ ਦੇਣਾ। ਪੁਲਸ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਦੇ ਆਦੀ ਨੌਜਵਾਨਾਂ ਦੇ ਪਰਿਵਾਰ ਵਾਲੇ ਨਸ਼ਾ ਛੁਡਾਉਣ ਜਾਂ ਮੁੜ ਵਸੇਬੇ ਲਈ ਡੀ. ਸੀ. ਪੀ. ਰਾਜਿੰਦਰ ਸਿੰਘ, ਡੀ. ਸੀ. ਪੀ. ਗੁਰਮੀਤ ਸਿੰਘ ਨਾਲ ਤਾਂ ਸੰਪਰਕ ਕਰ ਹੀ ਸਕਦੇ ਹਨ ਅਤੇ ਨਾਲ ਹੀ ਥਾਣਾ ਪੱਧਰ 'ਤੇ ਅਧਿਕਾਰੀਆ ਨੂੰ ਮਿਲ ਕੇ ਰਜਿਸਟਰੇਸ਼ਨ ਵੀ ਕਰਵਾ ਸਕਦੇ ਹਨ। ਪੁਲਸ ਕਮਿਸ਼ਨਰ ਨੇ ਕਿਹਾ ਕਿ ਹੈਲਪਲਾਈਨ ਸਰਵਿਸ 24 ਘੰਟੇ ਕੰਮ ਕਰੇਗੀ। ਹੈਲਪਲਾਈਨ ਜ਼ਰੀਏ ਰਜਿਸਟਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ ਨਸ਼ਾ ਮੁਕਤ ਕਰਨ ਲਈ ਇਲਾਜ ਮੁਫਤ ਕਰਵਾਇਆ ਜਾਵੇਗਾ।


Related News