ਬੇਸਹਾਰਾ ਵਿਅਕਤੀ ਦੀ ਮੌਤ

Sunday, Jul 22, 2018 - 04:41 AM (IST)

ਬੇਸਹਾਰਾ ਵਿਅਕਤੀ ਦੀ ਮੌਤ

 ਬਠਿੰਡਾ,   (ਸੁਖਵਿੰਦਰ)-  ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਦੇ ਸੈੱਡ ਹੇਠਾਂ ਰਹਿ ਰਹੇ ਇਕ ਬੇਸਹਾਰਾ ਅਤੇ ਬੇਘਰ ਵਿਅਕਤੀ ਦੀ ਮੌਤ ਹੋ ਗਈ। ਸੂਚਨਾ ਮਿਲਣ  ’ਤੇ ਰੇਲਵੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪਡ਼ਤਾਲ ਕੀਤੀ, ਜਦਕਿ ਸਹਾਰਾ ਜਨਸੇਵਾ ਦੇ ਵਰਕਰਾਂ ਵਿੱਕੀ ਕੁਮਾਰ, ਸਰਬਜੀਤ ਸਿੰਘ ਆਦਿ ਨੇ ਉਕਤ ਲਾਸ਼ ਨੂੰ ਚੁੱਕੇ ਕੇ ਸਿਵਲ ਹਸਪਤਾਲ ਪਹੁੰਚਾਇਆ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਉਕਤ ਵਿਅਕਤੀ ਲੰਬੇ ਸਮੇਂ ਤੋਂ ਇਥੇ ਰਹਿ ਰਿਹਾ ਸੀ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ। ਇਸ ਦੇ ਇਲਾਵਾ ਸਹਾਰਾ ਜਨਸੇਵਾ ਨੇ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗੇ ਇਕ ਸਾਧੂ ਨੂੰ ਵੀ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਇਸ ਪ੍ਰਕਾਰ ਅਮਰੀਕ ਸਿੰਘ ਰੋਡ ’ਤੇ ਇਕ ਸਫਾਈ ਮੁਲਾਜ਼ਮ ਸੂਰਜ ਕੁਮਾਰ ਬੇਹੋਸ਼ ਹੋ ਗਿਆ ਜਿਸਨੂੰ ਸਹਾਰਾ ਵਰਕਰਾਂ ਨੇ ਹਸਪਤਾਲ ਪਹੁੰਚਾਇਆ।


Related News