ਸੜਕਾਂ ''ਤੇ ਘੁੰਮਦੇ ਬੇਸਹਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ
Sunday, Apr 08, 2018 - 12:16 PM (IST)
ਰਾਹੋਂ (ਪ੍ਰਭਾਕਰ)— ਪਿਛਲੇ ਕਈ ਮਹੀਨਿਆਂ ਤੋਂ ਰਾਹੋਂ ਵਿਚ ਬੱਸ ਸਟੈਂਡ, ਬਾਜ਼ਾਰ, ਸੜਕਾਂ, ਗਲੀਆਂ 'ਚ ਘੁੰਮ ਰਹੇ ਬੇਸਹਾਰਾ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਦੁਕਾਨਦਾਰ ਯੂਨੀਅਨ ਦੇ ਉੱਪ ਪ੍ਰਧਾਨ ਡਾ. ਵਿਨੋਦ ਚੋਪੜਾ ਨੇ ਦੱਸਿਆ ਕਿ ਲੋਕ ਦੇਸੀ ਵਲੈਤੀ ਗਊਆਂ ਦਾ ਦੁੱਧ ਚੋਣ ਮਗਰੋਂ ਉਨ੍ਹਾਂ ਨੂੰ ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁਕ ਕੇ ਸ਼ਹਿਰਾਂ ਪਿੰਡਾਂ 'ਚ ਲਾਵਾਰਿਸ ਛੱਡ ਆਉਂਦੇ ਹਨ। ਇਹ ਪਸ਼ੂ ਮੇਨ ਸੜਕਾਂ ਬਾਜ਼ਾਰਾਂ 'ਚ ਘੁੰਮਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਕਈ ਵਾਰ ਤਾਂ ਖੂੰਖਾਰ ਸਾਨ੍ਹ ਆਪਸ 'ਚ ਲੜਦੇ-ਲੜਦੇ ਸੜਕਾਂ 'ਤੇ ਜਾ ਰਹੀਆਂ ਕਾਰਾਂ, ਬੱਸਾਂ ਨਾਲ ਟਕਰਾਅ ਜਾਂਦੇ ਹਨ, ਜਿਸ ਨਾਲ ਵੱਡੇ ਹਾਦਸੇ ਵਾਪਰ ਜਾਂਦੇ ਹਨ ਪਰ ਪ੍ਰਸ਼ਾਸਨ ਇਸ ਪ੍ਰਤੀ ਕੋਈ ਕਦਮ ਨਹੀਂ ਚੁੱਕ ਰਿਹਾ। ਆਏ ਦਿਨ ਇਨ੍ਹਾਂ ਪਸ਼ੂਆਂ ਦੀ ਗਿਣਤੀ ਵੱਧ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਸਰਕਾਰੀ ਗਊਸ਼ਾਲਾ 'ਚ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਭੇਜਿਆ ਜਾਵੇ ਤਾਂ ਕਿ ਲੋਕ ਰਾਹਤ ਮਹਿਸੂਸ ਕਰ ਸਕਣ।
