ਸਤਿੰਦਰ ਵਾਲੀਆ ਨੇ ਟੀ. ਬੀ. ਪੀੜਤ ਦੇ ਪਰਿਵਾਰ ਨੂੰ ਦਿੱਤੀ ਰਾਸ਼ਨ ਸਮੱਗਰੀ

Thursday, Oct 26, 2017 - 08:13 AM (IST)

ਸਤਿੰਦਰ ਵਾਲੀਆ ਨੇ ਟੀ. ਬੀ. ਪੀੜਤ ਦੇ ਪਰਿਵਾਰ ਨੂੰ ਦਿੱਤੀ ਰਾਸ਼ਨ ਸਮੱਗਰੀ

ਪਟਿਆਲਾ  (ਬਲਜਿੰਦਰ) - ਸਮਾਜ ਸੇਵਕਾ ਸਤਿੰਦਰਪਾਲ ਕੌਰ ਵਾਲੀਆ ਨੇ ਸਿਕਲੀਗਰ ਬਸਤੀ ਅਬਲੋਵਾਲ ਦੇ ਰਹਿਣ ਵਾਲੇ ਟੀ. ਬੀ. ਪੀੜਤ ਵਿਅਕਤੀ ਸੁਖਦੇਵ ਸਿੰਘ ਦੇ ਪਰਿਵਾਰ ਨੂੰ ਇਕ ਵਾਰ ਫਿਰ ਤੋਂ ਰਾਸ਼ਨ ਸਮੱਗਰੀ ਮੁਹੱਈਆ ਕਰਵਾਈ। ਇਸ ਤੋਂ ਪਹਿਲਾਂ ਵੀ ਮੈਡਮ ਵਾਲੀਆ ਨੇ ਜ਼ਿਲਾ ਟੀ. ਬੀ. ਅਧਿਕਾਰੀ-ਕਮ-ਜ਼ਿਲਾ ਏਡਜ਼ ਕੰਟਰੋਲ ਅਧਿਕਾਰੀ ਡਾ. ਜੀ. ਐੱਸ. ਨਾਗਰਾ ਦੇ ਜਾਣੂ ਕਰਵਾਉਣ ਤੋਂ ਬਾਅਦ 2 ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ ਸੀ। ਹੁਣ ਮੈਡਮ ਵਾਲੀਆ ਨੇ ਸੁਖਦੇਵ ਸਿੰਘ ਦੇ ਪਰਿਵਾਰ ਨੂੰ ਰਾਸ਼ਨ ਅਤੇ ਦੀਵਾਲੀ ਦੀਆਂ ਮਠਿਆਈਆਂ, ਨਵੇਂ ਕੱਪੜੇ ਅਤੇ ਹੋਰ ਸਾਮਾਨ ਮੁਹੱਈਆ ਕਰਵਾਇਆ। ਇਸ ਮੌਕੇ ਮੈਡਮ ਵਾਲੀਆ ਨੇ ਕਿਹਾ ਕਿ ਟੀ. ਬੀ. ਪੀੜਤ ਦਾ ਸਰਕਾਰ ਵੱਲੋਂ ਇਲਾਜ ਤਾਂ ਮੁਫਤ ਕੀਤਾ ਜਾਂਦਾ ਹੈ ਪ੍ਰੰਤੂ ਜੇਕਰ ਪਰਿਵਾਰ ਦਾ ਮੁਖੀ ਹੀ ਟੀ. ਬੀ. ਵਰਗੀ ਬੀਮਾਰੀ ਤੋਂ ਪੀੜਤ ਹੋਵੇ ਤਾਂ ਫਿਰ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਸਮਾਜ-ਸੇਵੀ ਸੰਸਥਾਵਾਂ ਅਤੇ ਦਾਨੀਆਂ ਨੂੰ ਅਜਿਹੇ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।


Related News