''ਮੈਂ CBI ਤੋਂ ਬੋਲ ਰਿਹਾਂ, ਤੇਰੀ ਹੋਣ ਵਾਲੀ ਐ ਡਿਜੀਟਲ ਅਰੈਸਟ, ਬਚਣਾ ਤਾਂ...'' ਕਹਿ ਕੇ ਠੱਗ ਲਏ 47 ਲੱਖ
Friday, Jan 17, 2025 - 06:02 AM (IST)
ਲੁਧਿਆਣਾ (ਰਾਜ) : ਸਾਈਬਰ ਠੱਗ ਲਗਾਤਾਰ ਵਾਰਦਾਤਾਂ ਕਰ ਰਹੇ ਹਨ। ਅੱਜ-ਕੱਲ੍ਹ ਜ਼ਿਆਦਾਤਰ ਵਾਰਦਾਤਾਂ ਇਕੋ ਹੀ ਤਰੀਕੇ ਨਾਲ ਹੋ ਰਹੀਆਂ ਹਨ, ਜਿਸ ਵਿਚ ਡਿਜੀਟਲ ਅਰੈਸਟ, ਸੀ.ਬੀ.ਆਈ., ਈ.ਡੀ. ਅਧਿਕਾਰੀ ਬਣ ਕੇ ਜਾਂ ਫਿਰ ਇਨਵੈਸਟ ਦੇ ਨਾਂ ’ਤੇ ਝਾਂਸਾ ਦੇ ਕੇ ਲੁੱਟਿਆ ਜਾ ਰਿਹਾ ਹੈ।
ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਸਾਈਬਰ ਠੱਗਾਂ ਨੇ ਇਕ ਸਰਕਾਰੀ ਕਾਲਜ ਦੀ ਸੇਵਾਮੁਕਤ ਪ੍ਰਿੰਸੀਪਲ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਸੀ.ਬੀ.ਆਈ. ਅਤੇ ਈ.ਡੀ. ਅਧਿਕਾਰੀ ਬਣ ਕੇ ਉਸ ਨੂੰ ਡਿਜੀਟਲ ਅਰੈਸਟ ਭੇਜਿਆ ਅਤੇ ਫਿਰ ਕੇਸ ਤੋਂ ਬਣਾਉਣ ਦਾ ਡਰ ਦਿਖਾ ਕੇ 47.30 ਲੱਖ ਰੁਪਏ ਠੱਗੀ ਲਏ।
ਇਸ ਮਾਮਲੇ ’ਚ ਸਾਈਬਰ ਕ੍ਰਾਈਮ ਥਾਣੇ ਦੀ ਪੁਲਸ ਨੇ ਸੁਸ਼ੀਲਾ ਵਰਮਾ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੁਸ਼ੀਲਾ ਵਰਮਾ ਨੇ ਕਿਹਾ ਹੈ ਕਿ ਉਹ ਐੱਸ.ਡੀ.ਪੀ. ਕਾਲਜ ਫਾਰ ਵੂਮੈਨ ’ਚ ਪ੍ਰਿੰਸੀਪਲ ਵਜੋਂ ਸੇਵਾ ਕਰ ਚੁੱਕੀ ਹੈ ਅਤੇ ਹੁਣ ਸੇਵਾਮੁਕਤ ਹੈ। ਕੁਝ ਦਿਨ ਪਹਿਲਾਂ ਉਸ ਨੂੰ ਵ੍ਹਟਸਐਪ ’ਤੇ ਇਕ ਨੰਬਰ ਤੋਂ ਵੀਡੀਓ ਕਾਲ ਆਈ। ਫੋਨ ਕਰਨ ਵਾਲੇ ਨੇ ਖੁਦ ਨੂੰ ਸੀ.ਬੀ.ਆਈ. ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਹ ਸੀ.ਬੀ.ਆਈ. ਨੋਟੀਫਿਕੇਸ਼ਨ ਟੀ.ਆਰ.ਏ.ਆਈ. ਤੋਂ ਬੋਲ ਰਿਹਾ ਹੈ।
ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ 'ਚ ਛੱਡ ਰਹੇ 'ਡੌਂਕਰ', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ 'ਭੀਖ਼'
ਉਸ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਵਿਰੁੱਧ ਸੁਪਰੀਮ ਕੋਰਟ ਦੇ ਆਰਡਰ ਹਨ ਅਤੇ ਉਸ ਨੇ ਸਕੀਮ ਦੇ ਨਾਂ ’ਤੇ ਕਈ ਲੋਕਾਂ ਤੋਂ ਲੱਖਾਂ ਰੁਪਏ ਲਏ ਹਨ। ਦੋਸ਼ੀ ਨੇ ਉਸ ਨੂੰ ਦਰਜ ਐੱਫ.ਆਈ.ਆਰ. ਦਾ ਨੰਬਰ ਦੇ ਕੇ ਡਿਜੀਟਲ ਗ੍ਰਿਫ਼ਤਾਰੀ ਦਾ ਆਰਡਰ ਭੇਜਿਆ ਸੀ। ਫਿਰ ਉਸ ਨੂੰ ਵੀਡੀਓ ਕਾਲ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਉਸ ਦੀ ਅਦਾਲਤ ’ਚ ਪੇਸ਼ੀ ਚੱਲ ਰਹੀ ਹੋਵੇ। ਸਾਹਮਣੇ ਬੈਠੇ ਵਿਅਕਤੀ ਨੇ ਆਪਣੇ ਆਪ ਨੂੰ ਜੱਜ ਦੱਸਦੇ ਹੋਏ ਉਸ ਨਾਲ ਕੁਝ ਸਵਾਲ-ਜਵਾਬ ਕੀਤੇ ਅਤੇ ਬਾਅਦ ’ਚ ਉਸ ਨੂੰ ਫੋਨ ਕੀਤਾ ਕਿ ਜੇਕਰ ਉਸ ਨੇ ਬਚਣਾ ਹੈ ਤਾਂ ਉਸ ਨੂੰ ਪੈਸੇ ਦੇਣੇ ਪੈਣਗੇ।
ਮੁਲਜ਼ਮ ਨੇ ਉਸ ਨੂੰ ਧਮਕੀ ਦਿੱਤੀ ਕਿ ਮੁੰਬਈ ਪੁਲਸ ਉਸ ਦੇ ਘਰ ਦੇ ਆਲੇ-ਦੁਆਲੇ ਘੁੰਮ ਰਹੀ ਹੈ ਅਤੇ ਉਸ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ। ਫਿਰ ਦੋਸ਼ੀਆਂ ਨੇ ਉਸ ਨੂੰ ਕੁਝ ਬੈਂਕ ਖਾਤਿਆਂ ਦੇ ਨੰਬਰ ਭੇਜੇ ਅਤੇ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ। ਉਸ ਨੇ ਇਹ ਵੀ ਕਿਹਾ ਕਿ ਜਦੋਂ ਉਹ ਬੇਕਸੂਰ ਪਾਇਆ ਜਾਵੇਗਾ, ਤਾਂ ਪੈਸੇ ਵਾਪਸ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ; ਭੋਗ ਤੋਂ ਪਰਤਦੇ ਪਤੀ-ਪਤਨੀ ਦੀ ਥਾਈਂ ਹੋ ਗਈ ਮੌਤ
ਉਸ ਨੇ ਮੁਲਜ਼ਮਾਂ ਦੇ 4 ਖਾਤਿਆਂ ’ਚ ਲਗਭਗ 47 ਲੱਖ 30 ਹਜ਼ਾਰ ਰੁਪਏ ਟ੍ਰਾਂਸਫਰ ਕਰ ਦਿੱਤੇ। ਪੈਸੇ ਭੇਜਣ ਤੋਂ ਬਾਅਦ ਉਸ ਨੇ ਦੋਸ਼ੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਸਾਰੇ ਨੰਬਰ ਬੰਦ ਕਰ ਦਿੱਤੇ ਗਏ ਸਨ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਿਆ ਵੱਡਾ ਧਮਾਕਾ, ਮਾਂ-ਪਿਓ ਤੇ ਧੀ-ਪੁੱਤ ਅੱਗ ਨਾਲ ਝੁਲਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e