ਹੈਲੀਕਾਪਟਰ ਹਾਦਸਾ: 37 ਦਿਨਾਂ ਬਾਅਦ ਮਿਲਿਆ ਕ੍ਰੈਸ਼ ਹੋਏ ਹੈਲੀਕਾਪਟਰ ਦਾ ਮੁੱਖ ਹਿੱਸਾ, ਕੋ-ਪਾਇਲਟ ਅਜੇ ਵੀ ਲਾਪਤਾ
Friday, Sep 10, 2021 - 10:04 AM (IST)
ਪਠਾਨਕੋਟ (ਸ਼ਾਰਦਾ) - ਬੀਤੇ ਮਹੀਨੇ 3 ਅਗਸਤ ਨੂੰ ਕ੍ਰੈਸ਼ ਹੋਣ ਤੋਂ ਬਾਅਦ ਰਣਜੀਤ ਸਾਗਰ ਡੈਮ ਦੀ ਝੀਲ ’ਚ ਸਮਾਏ ਧਰੁਵ ਹੈਲੀਕਾਪਟਰ ਦਾ ਬਾਕੀ ਹਿੱਸਾ ਅਤੇ ਇੰਜਨ ਵੀਰਵਾਰ ਨੂੰ ਸੈਨਿਕ ਅਤੇ ਨੇਵੀ ਅਧਿਕਾਰੀਆਂ ਨੇ ਲੱਭ ਹੀ ਲਿਆ, ਜਿਸ ਨੂੰ ਝੀਲ ’ਚੋਂ ਬਾਹਰ ਕੱਢਿਆ। ਹਾਲਾਂਕਿ ਇਸ ਹੈਲੀਕਾਪਟਰ ’ਚ ਸਵਾਰ ਲੈਫ਼ਟੀਨੈਂਟ ਕਰਨਲ ਏ. ਐੱਸ. ਬਾਠ ਦੀ ਲਾਸ਼ ਕੁਝ ਦਿਨ ਪਹਿਲਾਂ ਬਰਾਮਦ ਹੋ ਗਈ ਸੀ ਜਦੋਂ ਕਿ ਕੋ-ਪਾਇਲਟ ਕੈਪਟਨ ਜੈਯੰਤ ਜੋਸ਼ੀ ਅਜੇ ਵੀ ਲਾਪਤਾ ਹਨ।
ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ ’ਚ ਨਸ਼ੇੜੀ ਪੁੱਤ ਵੱਲੋਂ ਤੇਜ਼ਧਾਰ ਹਥਿਆਰ ਨਾਲ ਮਾਂ ਦਾ ਕਤਲ, ਭੱਜਣ ਲੱਗਿਆਂ ਮਾਰੀ ਛੱਤ ਤੋਂ ਛਾਲ (ਤਸਵੀਰਾਂ)
ਜ਼ਿਕਰਯੋਗ ਹੈ ਕਿ ਮਾਮੂਨ ਮਿਲਟਰੀ ਬੇਸ ਤੋਂ ਉਡੇ ਧਰੁਵ ਹੈਲੀਕਾਪਟਰ ਰਣਜੀਤ ਸਾਗਰ ਡੈਮ ਨਾਲ ਲਗਦੇ ਪਿੰਡ ਪਲਾਹੀ ਦੇ ਕੋਲ ਝੀਲ ਨੇੜੇ ਉਡਾਨ ’ਤੇ ਸੀ ਤੇ ਅਣ-ਪਛਾਤੇ ਕਾਰਨਾਂ ਦੇ ਚੱਲਦਿਆਂ ਉਹ ਕ੍ਰੈਸ਼ ਹੋ ਗਿਆ ਪਰ ਕ੍ਰੈਸ਼ ਹੋਣ ਤੋਂ ਬਾਅਦ ਕਈ ਦਿਨਾਂ ਤੱਕ ਨਾ ਤਾਂ ਪਾਇਲਟਾਂ ਦਾ ਕੋਈ ਸੁਰਾਗ ਪਤਾ ਚੱਲ ਰਿਹਾ ਸੀ ਅਤੇ ਨਾ ਹੀ ਹੈਲੀਕਾਪਟਰ ਦਾ ਮੁੱਖ ਹਿੱਸਾ ਤੇ ਇੰਜਨ ਮਿਲ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਕਰੀਬ 37 ਦਿਨਾਂ ਤੱਕ ਚੱਲ ਰਹੇ ਇਸ ਸਰਚ ਅਭਿਆਨ ’ਚ ਹੈਲੀਕਾਪਟਰ ਅਤੇ ਪਾਇਲਟਾਂ ਨੂੰ ਲੱਭਣ ਦਾ ਯਤਨ ਚੱਲਦਾ ਰਿਹਾ। 13 ਦਿਨਾਂ ਤੋਂ ਬਾਅਦ ਖੋਜੀ ਦਲ ਨੂੰ ਲੈਫਟੀਨੈਂਟ ਕਰਨਲ ਏ. ਐੱਸ. ਬਾਠ ਦੀ ਲਾਸ਼ ਮਿਲ ਗਈ ਪਰ ਉਸ ਤੋਂ ਬਾਅਦ ਨਾ ਤਾਂ ਹੈਲੀਕਾਪਟਰ ਦਾ ਹਿੱਸਾ ਮਿਲਿਆ ਅਤੇ ਨਾ ਹੀ ਕੋ-ਪਾਇਲਟ ਮਿਲੇ। ਦੂਜੇ ਪਾਸੇ ਹੈਲੀਕਾਪਟਰ ਦਾ ਸਾਰਾ ਹਿੱਸਾ ਮਿਲਣ ਤੋਂ ਬਾਅਦ ਹੁਣ ਜਾਂਚ ਕਰੀਬ ਸਮਾਪਤੀ ਵੱਲ ਹੈ ਪਰ ਉਸ ਦੇ ਬਾਵਜੂਦ ਵੀ ਖੋਜੀ ਦਲ ਵੱਲੋਂ ਕੋ-ਪਾਇਲਟ ਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)