ਜਲਾਲਾਬਾਦ ''ਚ ਤੂਫਾਨ ਨੇ ਮਚਾਈ ਭਾਰੀ ਤਬਾਹੀ, 10 ਇਮਾਰਤਾਂ ਹੋਈਆਂ ਢੇਰੀ
Friday, Jun 19, 2020 - 09:05 AM (IST)
ਜਲਾਲਾਬਾਦ (ਸੇਤੀਆ) : ਜਲਾਲਾਬਾਦ 'ਚ ਤੜਕੇ ਸਵੇਰੇ ਕਰੀਬ 3 ਵਜੇ ਆਏ ਤੂਫਾਨ ਨੇ ਭਾਰੀ ਤਬਾਹੀ ਮਚਾ ਦਿੱਤੀ। ਇਸ ਭਿਆਨਕ ਤੂਫਾਨ ਕਾਰਨ ਸ਼ਹਿਰ ਦੀਆਂ 10 ਚੌਲ ਮਿੱਲਾਂ ਦੀਆਂ ਇਮਾਰਤਾਂ ਢੇਰੀ ਹੋ ਗਈਆਂ। ਇਮਾਰਤਾਂ 'ਚ ਮਸ਼ੀਨਰੀ ਤੋਂ ਇਲਾਵਾ ਚੌਲਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਸ਼ਹਿਰਾਂ ਦੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ 'ਚ ਨਾ ਫੈਲੇ 'ਕੋਰੋਨਾ', ਸਰਕਾਰ ਨੇ ਉਲੀਕੀ ਯੋਜਨਾ
ਜਾਣਕਾਰੀ ਮੁਤਾਬਕ ਅਰਾਈਆਂ ਵਾਲਾ ਰੋਡ 'ਤੇ ਕੇ. ਜੀ. ਇੰਡਸਟਰੀ ਦੀਆਂ 4 ਇਮਾਰਤਾਂ 'ਤੇ ਸ਼ੈਡ ਡਿੱਗਣ ਨਾਲ ਮਸ਼ੀਨਰੀ ਨੂੰ ਨੁਕਸਾਨ ਪੁੱਜਿਆ ਹੈ। ਇਸ ਤੋ ਇਲਾਵਾ ਅਰਾਈਆਂ ਵਾਲਾ ਰੋਡ 'ਤੇ ਗੋਰਾਇਆਂ ਇੰਡਸਟਰੀ ਕੇ. ਸੀ. ਸੋਲਵੋਕਸ, ਸੰਦੀਪ ਰਾਈਸ ਮਿੱਲ ਤੋਂ ਇਲਾਵਾ ਕਾਹਨੇ ਵਾਲਾ ਰੋਡ 'ਤੇ ਐਸ. ਐਮ. ਇੰਡਸਟਰੀ ਦਾ ਪੂਰਾ ਗੋਦਾਮ ਡਿੱਗ ਪਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਧ ਰਿਹੈ ਕੋਰੋਨਾ, 19 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਗੋਦਾਮ 'ਚ ਬਾਰਦਾਨੇ ਦਾ ਵੱਡਾ ਨੁਕਸਾਨ ਹੋਇਆ ਹੈ। ਤੂਫਾਨ ਨਾਲ ਚੌਲ ਮਿੱਲਾਂ ਦੀਆਂ ਇਮਾਰਤਾਂ ਅਤੇ ਚੌਲ ਖਰਾਬ ਹੋਣ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਤੂਫਾਨ ਦੇ ਨਾਲ ਅਰਾਈਆਂ ਵਾਲਾ ਰੋਡ, ਕਾਹਨੇ ਵਾਲੇ ਰੋਡ ਅਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਰੋਡ ਵੀ ਬੰਦ ਹੋ ਗਏ ਹਨ।