ਭਾਰੀ ਮੀਂਹ ਨੇ ਸੁਹਾਵਣਾ ਤੇ ਠੰਡਾ ਕੀਤਾ ਮੌਸਮ, ਕਿਸਾਨਾਂ ਦੇ ਵੀ ਖਿੜ ਗਏ ਚਿਹਰੇ (ਤਸਵੀਰਾਂ)
Sunday, Aug 11, 2024 - 10:42 AM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਸਾਉਣ ਮਹੀਨੇ ਦੇ 27ਵੇਂ ਦਿਨ ਅੱਜ ਐਤਵਾਰ ਨੂੰ ਸਵੇਰੇ ਤੜਕਸਾਰ ਹੀ ਭਾਰੀ ਮੂਸਲਾਧਾਰ ਬਾਰਸ਼ ਹੋਈ। ਲਗਾਤਾਰ ਇਕ ਤੋਂ ਡੇਢ ਘੰਟੇ ਤੱਕ ਹੋਈ ਭਾਰੀ ਬਾਰਸ਼ ਕਾਰਨ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲਣ ਦੇ ਨਾਲ-ਨਾਲ ਸਾਉਣ ਮਹੀਨੇ ਦੀ ਪ੍ਰਮੁੱਖ ਝੋਨੇ ਦੀ ਫ਼ਸਲ ਦੀ ਖੇਤੀ ਕਰ ਰਹੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ।
ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਖ਼ਿਲਾਫ਼ ਜਾਰੀ ਪੁਲਸ ਦੀ ਕਾਰਵਾਈ, 1 ਕਿੱਲੋ 200 ਗ੍ਰਾਮ ਅਫ਼ੀਮ ਸਣੇ ਵਿਅਕਤੀ ਕੀਤਾ ਕਾਬੂ
ਇਸ ਭਾਰੀ ਬਾਰਸ਼ ਕਾਰਨ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ, ਉੱਥੇ ਹੀ ਇਸ ਬਾਰਸ਼ ਕਾਰਨ ਕਈ ਨੀਵਿਆਂ ਇਲਾਕਿਆਂ ਵਿੱਚ ਪਾਣੀ ਵੀ ਭਰ ਗਿਆ। ਉਧਰ ਦੂਸਰੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਵੀ ਲਗਾਤਾਰ ਮੀਂਹ ਪੈਣ ਕਾਰਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਚੋਆਂ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਨੂੰ ਦੇਖਣ ਵਾਸਤੇ ਲੋਕ ਵੱਡੀ ਗਿਣਤੀ ਵਿੱਚ ਆ ਰਹੇ ਹਨ। ਮੌਸਮ ਵਿਭਾਗ ਅਨੁਸਾਰ ਇਹ ਮੀਂਹ ਅਜੇ ਇਸੇ ਤਰ੍ਹਾਂ ਜਾਰੀ ਰਹੇਗਾ।
ਦੱਸਣਯੋਗ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਅਜੇ ਤੱਕ ਕੋਈ ਬਹੁਤੀ ਜ਼ਿਆਦਾ ਬਾਰਸ਼ ਨਹੀਂ ਹੋਈ ਸੀ, ਜਿਸ ਕਾਰਨ ਗਰਮੀ ਵਿੱਚ ਵਾਧਾ ਹੋਣ ਦੇ ਨਾਲ-ਨਾਲ ਬਿਜਲੀ ਦੀ ਖ਼ਪਤ ਵਿੱਚ ਵੀ ਭਾਰੀ ਵਾਧਾ ਹੋਇਆ ਸੀ ਅਤੇ ਇਹ ਬਾਰਸ਼ ਹੋਣ ਕਾਰਨ ਪਾਵਰਕਾਮ ਨੂੰ ਵੀ ਵੱਡੀ ਰਾਹਤ ਮਿਲੇਗੀ। ਐਤਵਾਰ ਸਵੇਰ ਹੋਈ ਬਾਰਸ਼ ਨੇ ਮੌਸਮ ਠੰਡਕ ਵਾਲਾ ਤੇ ਸੁਹਾਵਣਾ ਬਣਾ ਦਿੱਤਾ ਹੈ। ਉਧਰ ਦੂਸਰੇ ਪਾਸੇ ਐੱਸ. ਡੀ. ਐੱਮ. ਟਾਂਡਾ ਵਿਊਮ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਹੋ ਰਹੀ ਬਾਰਸ਼ ਦੇ ਮੱਦੇਨਜ਼ਰ ਚੌਕਸੀ ਵਰਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8