ਮੀਂਹ ਦਾ ਕਹਿਰ, ਪਾਣੀ 'ਚ ਰੁੜੀ ਮਾਂ ਸਣੇ 4 ਸਾਲਾ ਬੱਚੀ

Monday, Sep 30, 2019 - 06:23 PM (IST)

ਮੀਂਹ ਦਾ ਕਹਿਰ, ਪਾਣੀ 'ਚ ਰੁੜੀ ਮਾਂ ਸਣੇ 4 ਸਾਲਾ ਬੱਚੀ

ਹੁਸ਼ਿਆਰਪੁਰ (ਅਮਰੀਕ,ਅਮਰਿੰਦਰ)— ਬੀਤੀ ਰਾਤ ਪਏ ਮੁਸਲੇਧਾਰ ਮੀਂਹ ਦੇ ਚੱਲਦੇ ਪਿੰਡ ਸ਼ੇਰਪੁਰ ਬਾਹਤੀਆਂ 'ਚ ਮਾਂ ਅਤੇ 4 ਸਾਲਾ ਧੀ ਪਾਣੀ 'ਚ ਰੁੜ ਗਈਆਂ। ਹਾਲਾਂਕਿ ਕੁਝ ਪਰਿਵਾਰਕ ਮੈਂਬਰਾਂ ਨੇ ਆਪਣੀ ਜਾਨ ਬਚਾ ਲਈ ਪਰ ਇਕ ਔਰਤ ਅਤੇ ਉਸ ਦੀ ਚਾਰ ਸਾਲਾ ਬੱਚੀ ਪਾਣੀ ਦੇ ਤੇਜ਼ ਵਹਾਅ 'ਚ ਰੁੜ•ਗਈਆਂ। ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਦੇ ਲੋਕਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।

PunjabKesari

ਭਾਰੀ ਜੱਦੋ-ਜ਼ਹਿਦ ਤੋਂ ਬਾਅਦ ਔਰਤ ਸੀਮਾ (30) ਪਤਨੀ ਰਾਜੂ ਦੀ ਲਾਸ਼ ਪਿੰਡ ਬਸੀ ਗੁਲਾਮ ਹੁਸੈਨ ਦੇ ਚੋਅ 'ਚੋਂ ਬਰਾਮਦ ਕੀਤੀ ਗਈ ਜਦਕਿ ਬੱਚੀ ਗੀਤਾ (4) ਦੀ ਭਾਲ ਅਜੇ ਤਕ ਕੀਤੀ ਜਾ ਰਹੀ ਸੀ। 

PunjabKesari

ਉਕਤ ਔਰਤ ਅਤੇ ਬੱਚੀ ਨੇਪਾਲੀ ਮੂਲ ਦੇ ਦੱਸੇ ਜਾ ਰਹੇ ਹਨ ਅਤੇ ਉਹ ਇਥੇ ਪੋਲਟਰੀ ਫਾਰਮ 'ਚ ਕੰਮ ਕਰਦੇ ਸਨ ਅਤੇ ਚੋਅ ਦੇ ਨੇੜੇ ਹੀ ਮਕਾਨ ਬਣਾ ਕੇ ਰਹਿ ਰਹੇ ਸਨ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਦਰ ਦੇ ਏ. ਐੱਸ. ਆਈ. ਰਾਜ ਕੁਮਾਰ ਅਤੇ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਹਲਾਤਾਂ ਦਾ ਜਾਇਜ਼ਾ ਲਿਆ।

PunjabKesari

ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਬੱਚੀ ਨੂੰ ਲੱਭ ਲੈਣਗੇ। ਸੂਤਰਾਂ ਅਨੁਸਾਰ ਜਦੋਂ ਚੋਅ 'ਚ ਹੜ੍ਹ ਆਇਆ, ਉਸ ਸਮੇਂ ਪਰਿਵਾਰ ਦੇ 7 ਮੈਂਬਰ ਘਰ 'ਚ ਸੁੱਤੇ ਪਏ ਸਨ।


author

shivani attri

Content Editor

Related News