ਬਟਾਲਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਦਿਨ ਦਿਹਾੜੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

Friday, Jan 14, 2022 - 06:33 PM (IST)

ਬਟਾਲਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਦਿਨ ਦਿਹਾੜੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਬਟਾਲਾ : ਬਟਾਲਾ ਦੇ ਪਿੰਡ ਭੋਮਾ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਗੁਆਂਢੀਆਂ ਵਲੋਂ ਇਕ ਪਰਿਵਾਰਾਂ ’ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਇਕ ਧਿਰ ਵਲੋਂ ਦੂਜੇ ਧਿਰ ’ਤੇ 10-11 ਫਾਇਰ ਕਰਨ ਦੇ ਵੀ ਦੋਸ਼ ਲਗਾਏ ਹਨ। ਇਸ ਝਗੜੇ ਵਿਚ ਇਕ ਧਿਰ ਨੇ ਇੱਟਾਂ ਰੌੜਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਘਰ ਦੇ ਬਾਹਰ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਪੀੜਤ ਧਿਰ ਦਾ ਦੋਸ਼ ਹੈ ਕਿ ਝਗੜੇ ਦਾ ਕਾਰਣ ਚਿੱਟਾ ਵੇਚਣ ਨੂੰ ਰੋਕਣ ਦੀ ਰੰਜਿਸ਼ ਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਤੰਗਾਂ ਨੂੰ ਲੈ ਕੇ ਵੀ ਬੱਚਿਆਂ ਵਿਚ ਹੋਇਆ ਝਗੜਾ ਇਸ ਝੜਪ ਦਾ ਕਾਰਣ ਬਣਿਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮੌਕੇ ’ਤੇ ਪਹੁੰਚੀ ਥਾਣਾ ਘੁਮਾਣ ਦੀ ਪੁਲਸ ਨੇ ਘਟਨਾ ਸਥਾਨ ਤੋਂ 5 ਖੋਲ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਰਾਤ ਨੂੰ ਲੋਹੜੀ ਦੇ ਪ੍ਰੋਗਰਾਮ ਤੋਂ ਪਰਤਣ ਦੌਰਾਨ ਵਾਪਰਿਆ ਵੱਡਾ ਹਾਦਸਾ, ਪੂਰਾ ਪਰਿਵਾਰ ਹੋ ਗਿਆ ਖ਼ਤਮ

ਇਸ ਸੰਬੰਧ ਵਿਚ ਇਕ ਧਿਰ ਦੇ ਮੈਂਬਰ ਦੇਸਾ ਸਿੰਘ ਵਾਸੀ ਪਿੰਡ ਭੋਮਾ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪਿੰਡ ਦੇ ਕੁਝ ਨੌਜਵਾਨ ਚਿੱਟਾ ਵੇਚਦੇ ਹਨ। ਜਦੋਂ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਕਿਹਾ ਕਿ ਸਾਡੇ ਘਰ ਦੇ ਬਾਹਰ ਚਿੱਟਾ ਨਾ ਵੇਚਿਆ ਕਰੋ ਤਾਂ ਉਹ ਅੱਗੇ ਤੋਂ ਕਹਿਣ ਲੱਗੇ ਕਿ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਬੰਦ ਰੱਖੋ। ਜਦੋਂ ਉਹ ਖੁਦ ਮੌਕੇ ’ਤੇ ਆਇਆ ਤਾਂ ਉਸ ਨੇ ਦੇਖਿਆ ਕਿ ਇਕ ਨੌਜਵਾਨ ਦੇ ਹੱਥ ’ਚ ਚਿੱਟੇ ਦੀਆਂ ਪੁੜੀਆਂ ਫੜੀਆਂ ਹੋਈਆਂ ਸਨ। ਇਸ ਦੌਰਾਨ ਇਨ੍ਹਾਂ ਨੌਜਵਾਨਾਂ ਵਿਚੋਂ ਇਕ ਨੇ ਉਸ ਦੇ ਬੇਟੇ ਪ੍ਰਗਟ ਸਿੰਘ ਦੇ ਸਿਰ ’ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਉਸ ਦੇ ਪਰਿਵਾਰਕ ਮੈਂਬਰ ਬਾਹਰ ਆ ਗਏ ਤਾਂ ਇਨ੍ਹਾਂ ਨੇ ਉਸ ਦੀ ਪਤਨੀ ਤੇ ਬਾਕੀ ਮੈਂਬਰਾਂ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਹ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ

ਇਸ ਤੋਂ ਬਾਅਦ ਉਕਤ ਨੌਜਵਾਨ ਉਥੋਂ ਚਲੇ ਗਏ ਅਤੇ ਇਕ ਘੰਟੇ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਆ ਗਏ, ਜਿਨ੍ਹਾਂ ਨੇ ਆਉਂਦੇ ਹੀ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਦੇ ਨੇੜਲੇ ਘਰਾਂ ’ਤੇ ਵੀ ਇੱਟਾ ਰੌੜੇ ਚਲਾਏ ਗਏ। ਉਕਤਾਨ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਕੋਲ ਪਿਸਤੌਲ ਸਨ, ਜਿਨ੍ਹਾਂ ਨੇ ਲਗਭਗ 11 ਫਾਇਰ ਕੀਤੇ ਹਨ।

ਇਹ ਵੀ ਪੜ੍ਹੋ : ਲੋਹੜੀ ਤੋਂ ਪਹਿਲਾਂ ਪਰਿਵਾਰ ’ਚ ਪਏ ਵੈਣ, ਭਿਆਨਕ ਹਾਦਸੇ ’ਚ ਦੋ ਸਕੇ ਭਰਾਵਾਂ ਦੀ ਮੌਤ

ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਇਸ ਸੰਬੰਧੀ ਵਿਚ ਥਾਣਾ ਘੁਮਾਣ ਦੇ ਐੱਸ. ਐੱਚ. ਓ.ਅਰਜੁਨ ਕੁਮਾਰ ਨੇ ਦੱਸਿਆ ਕਿ ਪਲਵਿੰਦਰ ਸਿੰਘ ਦਾ ਆਪਣੇ ਗੁਆਂਢੀਆਂ ਨਾਲ ਪੁਰਾਣਾ ਝਗੜਾ ਚੱਲਦਾ ਆ ਰਿਹਾ ਹੈ। ਅੱਜ ਵੀ ਦੋਵਾਂ ਦੇ ਬੱਚੇ ਘਰਾਂ ਦੀਆਂ ਛੱਤਾਂ ’ਤੇ ਪਤੰਗ ਉਡਾ ਰਹੇ ਸਨ ਤਾਂ ਪਤੰਗਾਂ ਨੂੰ ਲੈ ਕੇ ਹੀ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ ਹੈ। ਗੁਆਂਢੀ ਨੌਜਵਾਨ ਨੇ ਹੀ ਬਾਹਰੋਂ ਕੁਝ ਨੌਜਵਾਨਾਂ ਨੂੰ ਬੁਲਾ ਕੇ ਝਗੜਾ ਕੀਤਾ ਹੈ। ਕਾਰ ਵੀ ਤੋੜੀ ਗਈ ਹੈ ਅਤੇ ਗੋਲ਼ੀਆਂ ਵੀ ਚਲਾਈਆਂ ਗਈਆਂ ਹਨ। ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੇ ਲੋਕਾਂ ਕੋਲ ਪਿਸਤੌਲ ਸਨ ਅਤੇ ਕਿੰਨੇ ਫਾਇਰ ਹੋਏ ਹਨ। ਪੁਲਸ ਨੂੰ ਮੌਕੇ ਤੋਂ ਚਾਰ ਪੰਜ ਖੋਲ ਮਿਲੇ ਹਨ। ਐੱਸ. ਐੱਚ. ਓ. ਨੇ ਦੱਸਿਆ ਕਿ ਦੇਸਾ ਸਿੰਘ ਵਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅਬੋਹਰ ’ਚ ਵੱਡੀ ਵਾਰਦਾਤ, ਦਿਨ ਦਿਹਾੜੇ ਘਰੋਂ ਬੁਲਾ ਕੇ ਨੌਜਵਾਨ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News