ਕੈਪਟਨ ਸਰਕਾਰ ’ਤੇ ਭਾਰੀ ਪੈ ਸਕਦੈ ਬਰਗਾਡ਼ੀ ਕਾਂਡ

12/02/2019 9:25:13 PM

ਲੁਧਿਆਣਾ, (ਮੁੱਲਾਂਪੁਰੀ)- ਬਾਦਲਾਂ ਦੇ ਰਾਜ ਦੌਰਾਨ 2015 ’ਚ ਫਰੀਦਕੋਟ ਜ਼ਿਲੇ ਦੇ ਪਿੰਡ ਬਰਗਾਡ਼ੀ ਵਿਚ ਬੇਅਦਬੀ ਅਤੇ ਵਿਗਡ਼ੇ ਹਾਲਾਤ ਕਾਰਣ ਪੁਲਸ ਦੀ ਗੋਲੀ ਨਾਲ ਦੋ ਨੌਜਵਾਨਾਂ ਦੀ ਮੌਤ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਕਾਰਵਾਈ ਉਸ ਵੇਲੇ ਦੀ ਅਕਾਲੀ ਸਰਕਾਰ ਦੇ ਨੱਕ ’ਚ ਦਮ ਲਿਆਈ ਸੀ। ਇਸ ਤੋਂ ਬਾਅਦ ਲੋਕਾਂ ਨੇ ਇਨਸਾਫ ਦੀ ਆਸ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੱਡਾ ਸਮਰਥਨ ਦਿੱਤਾ ਸੀ। ਹੁਣ ਕਾਂਗਰਸ ਸਰਕਾਰ ਨੂੰ ਬਣਿਆਂ 3 ਸਾਲ ਹੋ ਜਾਣ ਤੋਂ ਬਾਅਦ ਵੀ ਅਸਲੀ ਦੋਸ਼ੀਆਂ ਤੱਕ ਨਾ ਪਹੁੰਚਣਾ ਲੋਕਾਂ ਅਤੇ ਸਰਕਾਰ ਬਣਾਉਣ ਵਾਲੇ ਪੰਥਕ ਹਿਤੈਸ਼ੀਆਂ ਨੂੰ ਹਜ਼ਮ ਨਹੀਂ ਹੋ ਰਿਹਾ। ਹੁਣ ਜੋ ਤਾਜ਼ਾ ਰਿਪੋਰਟਾਂ ਬਰਗਾਡ਼ੀ ਕਾਂਡ ਦੀਆਂ ਮੀਡੀਆ ’ਚ ਆ ਰਹੀਆਂ ਹਨ, ਉਨ੍ਹਾਂ ਨੂੰ ਦੇਖ ਕੇ ਲੱਗਣ ਲੱਗ ਪਿਆ ਹੈ ਕਿ ਪਿਛਲੀ ਬਾਦਲ ਸਰਕਾਰ ਵਾਂਗ ਇਹ ਸਰਕਾਰ ਵੀ ਅਜੇ ਤੱਕ ਇਨਸਾਫ ਦਿਵਾਉਣ ’ਚ ਹੁਣ ਤੱਕ ਅਸਫਲ ਜਾਪ ਰਹੀ ਹੈ। ਇਹ ਸਭ ਕੁਝ ਦੇਖ ਕੇ ਸਰਕਾਰ ’ਚ ਬੈਠੇ ਵਿਧਾਇਕ, ਮੰਤਰੀਆਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਕਿ ਜੋ ਹਾਲ 2017 ’ਚ ਬਾਦਲਾਂ ਦਾ ਹੋਇਆ ਸੀ, ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾਡ਼ੀ ਅਤੇ ਨਸ਼ੇ ਦੇ ਮਾਮਲੇ ’ਚ ਸਖਤ ਸਟੈਂਡ ਨਾ ਲਿਆ ਤਾਂ ਸਾਡੀ ਸਰਕਾਰ ਦਾ ਹਾਲ ਵੀ ਉਹੀ ਹੋਵੇਗਾ। ਬਾਕੀ ਹੁਣ ਦੇਖਦੇ ਹਾਂ ਕਿ ਕੈਪਟਨ ਸਰਕਾਰ ਆਉਣ ਵਾਲੇ ਦਿਨਾਂ ’ਚ ਇਸ ਸਬੰਧੀ ਕੀ ਸਟੈਂਡ ਲੈਂਦੀ ਹੈ, ਜਾਂ ਫਿਰ ਬਾਦਲਾਂ ਦੇ ਰਾਹ ਤੁਰਦੀ ਹੈ।


Bharat Thapa

Content Editor

Related News