ਗਰਮੀ ਦੇ ਤੇਵਰ ਬਰਕਰਾਰ, ਲੋਕ ਹੋਏ ਪਰੇਸ਼ਾਨ

Monday, Jun 03, 2019 - 04:56 PM (IST)

ਗਰਮੀ ਦੇ ਤੇਵਰ ਬਰਕਰਾਰ, ਲੋਕ ਹੋਏ ਪਰੇਸ਼ਾਨ

ਨਵਾਸ਼ਹਿਰ (ਮਨੋਰੰਜਨ)— ਸੋਮਵਾਰ ਨੂੰ ਵੀ ਸੂਰਜ ਦੇਵਤਾ ਦੇ ਤਿੱਖੇ ਤੇਵਰ ਬਰਕਰਾਰ ਰਹੇ। ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਨਿਜਾਤ ਨਹੀ ਮਿਲੀ ਸਕੀ। ਐਤਵਾਰ ਦੀ ਤੁਲਨਾ 'ਚ ਸੋਮਵਾਰ ਨੂੰ ਤਾਪਮਾਨ ਤਾਂ ਇਕ ਡਿਗਰੀ ਸੈਲਸੀਅਸ ਡਿੱਗਿਆ, ਪਰ ਲੋਕਾਂ ਨੂੰ ਗਰਮੀ ਤੋ ਰਾਹਤ ਨਹੀਂ ਮਿਲੀ। ਧੁੱਪ ਜ਼ਿਆਦਾ ਹੋਣ ਕਾਰਨ ਹਰ ਕੋਈ ਪਰੇਸ਼ਾਨ ਹੁੰਦਾ ਰਿਹਾ। ਚੰਡੀਗੜ੍ਹ ਵਿਭਾਗ ਦੇ ਅਨੁਸਾਰ ਸੋਮਵਾਰ ਜ਼ਿਆਦਾਤਰ ਤਾਪਮਾਨ 43 ਡਿਗਰੀ ਤੇ ਨਿਊਨਤਮ ਤਾਪਮਾਨ 28 ਡਿਗਰੀ ਰਿਕਾਰਡ ਕੀਤਾ ਗਿਆ। ਸੋਮਵਾਰ ਸਵੇਰ ਅੱਠ ਵਜੇ ਤੋਂ ਹੀ ਸੂਰਜ ਨੇ ਆਪਣਾ ਰੁਦਰ ਰੂਪ ਦਿਖਾਉਣ ਸ਼ੁਰੂ ਕਰ ਦਿੱਤਾ ਸੀ। ਜਿਵੇਂ-ਜਿਵੇਂ ਦਿਨ ਚੜਦਾ ਗਿਆ ਚਿਲਚਿਉਦੀਂ ਧੁੱਪ ਤੇ ਲੂੰ ਕਾਰਨ ਲੋਕ ਤੜਫਦੇ ਰਹੇ।

ਧੁੱਪ ਦੇ ਤਲਖ ਤੇਵਰ ਦੇਖ ਕੇ ਜ਼ਿਆਦਾਤਰ ਲੋਕਾਂ ਨੇ ਸ਼ਾਮ ਪੰਜ ਵਜੇ ਤੱਕ ਘਰਾਂ 'ਚ ਹੀ ਰਹਿਣਾ ਮੁਨਾਸਿਫ ਸਮਝਿਆ। ਜਿਸਦਾ ਅਸਰ ਸ਼ਹਿਰ ਦੀਆ ਸ਼ੜਕਾਂ ਤੇ ਬਾਜ਼ਾਰਾ 'ਚ ਵੀ ਦਿਖਿਆ। ਜਿਥੇ ਦੁਪਿਹਰ 'ਚ ਸਨਾਟਾ ਪਸਰਿਆ ਰਿਹਾ। ਜੋ ਲੋਕ ਘਰਾਂ ਤੋਂ ਬਾਹਰ ਸੀ, ਉਨਾ ਦਾ ਗਰਮੀ ਨਾਲ ਬੁਰਾ ਹਾਲ ਸੀ। ਖਾਸਕਰਕੇ, ਦੁਪਹੀਆ ਵਾਹਨ ਚਾਲਕ ਤਾਂ ਧੁੱਪ ਨਾਲ ਝੁਲਸਦੇ ਹੋਏ ਦਿਖੇ, ਜਿਥੇ ਕਿਤੇ ਵੀ ਉਨ੍ਹਾਂ ਸੜਕ ਤੇ ਦਰੱਖਤ ਦੀ ਛਾ ਦੇਖੀ, ਉਹ ਰੁਕ-ਰੁਕ ਜਾਂਦੇ ਸੀ। ਸ਼ਾਮ ਪੰਜ ਵਜੇ ਤੋਂ ਬਾਦ ਹੀ ਬਾਜਾਰਾਂ 'ਚ ਚਹਿਲ-ਪਹਿਲ ਦਿਖੀ। ਮੌਸਮ ਵਿਭਾਗ ਅਨੁਸਾਰ ਪੰਜ ਜੂਨ ਤੱਕ ਤੇਜ਼ ਲੂੰ ਤੇ ਤੱਪਦੀ ਗਰਮੀ ਸਤਾਵੇਗੀ। 6 ਜੂਨ ਤੋ ਮੌਸਮ ਬਦਲੇਗਾ। ਹਲਕੇ ਮੀਂਹ ਦਾ ਅਨੁਮਾਨ ਹੈ। ਸੱਤ ਜੂਨ ਨੂੰ ਵੀ ਧੂੜ ਭਰੀ ਹਵਾਵਾਂ ਚੱਲਣ ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਅਗਰ ਅਜਿਹਾ ਹੁੰਦਾ ਹੈ ਤਾਂ ਤਪਿਸ਼ ਥੋੜੀ ਘੱਟ ਹੋਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਜਿੰਨੀ ਜ਼ਿਆਦਾ ਪਵੇਗੀ, ਮਾਨਸੂਨ ਉਨੀਂ ਹੀ ਮਜ਼ਬੂਤ ਹੋਵੇਗੀ ।


Related News