''ਲੂ'' ਦੇ ਪ੍ਰਕੋਪ ਨਾਲ ਲੁਧਿਆਣਵੀਆਂ ਦੇ ਫੁੱਲਣ ਲੱਗੇ ਸਾਹ

06/12/2020 3:03:56 PM

ਲੁਧਿਆਣਾ (ਸਲੂਜਾ) : 48 ਘੰਟੇ ਪਹਿਲਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਕੁੱਝ ਹਿੱਸਿਆਂ 'ਚ ਹਨ੍ਹੇਰੀ-ਮੀਂਹ ਦੀ ਵਜ੍ਹਾ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ ਸੀ ਪਰ ਬੀਤੇ ਦਿਨ ਸਵੇਰ ਤੋਂ ਲੈ ਕੇ ਰਾਤ ਢਲਣ ਤੱਕ ਲੂ ਦਾ ਪ੍ਰਕੋਪ ਜਾਰੀ ਰਹਿਣ ਨਾਲ ਲੁਧਿਆਣਵੀਆਂ ਦੇ ਸਾਹ ਫੁੱਲਣ ਲੱਗੇ। ਦੁਪਹਿਰ ਦੇ ਸਮੇਂ ਤਾਂ ਸੜਕਾਂ 'ਤੇ ਵਿਰਾਨੀ ਦੇਖਣ ਨੂੰ ਮਿਲੀ। ਇਸ ਕਹਿਰ ਦੇ ਗਰਮੀ 'ਚ ਜਿੱਥੇ ਮਨੁੱਖ ਪਾਣੀ ਅਤੇ ਛਾਂ ਦੇ ਬਿਨਾਂ ਨਹੀਂ ਰਹਿ ਸਕਦਾ, ਉੱਥੇ ਪਸ਼ੂ ਅਤੇ ਪੰਛੀ ਵੀ ਪਾਣੀ ਦੀ ਭਾਲ 'ਚ ਇਕ ਜਗ੍ਹਾ ਤੋਂ ਦੂਜੀ ਜਗਾ ਤੱਕ ਭਟਕਦੇ ਨਜ਼ਰ ਆਏ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਪਾਰਾ 40 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਪਾਰਾ 26.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਹਰਾਂ ਮੁਤਾਬਕ ਸਥਾਨਕ ਨਗਰੀ ਅਤੇ ਨੇੜੇ ਦੇ ਇਲਾਕਿਆਂ 'ਚ ਬਾਰਸ਼ ਦੇ ਛਿੱਟੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ।


Babita

Content Editor

Related News