ਜ਼ਰੂਰੀ ਖ਼ਬਰ : ਅੱਗ ਵਰ੍ਹਾਉਂਦੀ ਗਰਮੀ ''ਚ ''ਲੂ'' ਤੋਂ ਬਚਣ ਲਈ ਪੜ੍ਹੋ ਸਿਹਤ ਵਿਭਾਗ ਦੀਆਂ ਖ਼ਾਸ ਹਦਾਇਤਾਂ
Thursday, Jul 08, 2021 - 11:01 AM (IST)
ਲੁਧਿਆਣਾ (ਜ.ਬ.) : ਅੱਗ ਵਰ੍ਹਾਉਂਦੀ ਇਸ ਗਰਮੀ 'ਚ ਤੁਹਾਨੂੰ ਕਦੇ ਵੀ 'ਲੂ' ਲੱਗ ਸਕਦੀ ਹੈ। ਇਸ ਸਬੰਧੀ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਦਿਨਾ ਵਿਚ 'ਲੂ' ਲੱਗਣ ਦੇ ਕੇਸ ਕਾਫੀ ਜ਼ਿਆਦਾ ਪਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਬਿਨਾ ਕੰਮ ਤੋ ਘਰੋਂ ਬਾਹਰ ਨਹੀ ਨਿਕਲਣਾ ਚਾਹੀਦਾ ਤਾਂ ਜੋ ਲੂ ਤੋ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ
'ਲੂ' ਲੱਗਣ ਦੇ ਲੱਛਣ
ਡਾ. ਆਹਲੂਵਾਲੀਆ ਨੇ ਲੂ ਦੇ ਲੱਛਣਾ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਨ੍ਹਾਂ ਦਿਨਾ ਵਿਚ ਗਰਮੀ ਕਾਰਨ ਸਰੀਰ 'ਤੇ ਪਿੱਤ ਹੋ ਜਾਂਦੀ ਹੈ, ਚੱਕਰ ਆਉਣ ਲੱਗ ਜਾਂਦੇ ਹਨ, ਸਿਰਦਰਦ ਤੇ ਉਲਟੀਆ ਲੱਗ ਜਾਂਦੀਆਂ ਹਨ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਲਾਲ ਗਰਮ ਤੇ ਖੁਸ਼ਕ ਚਮੜੀ, ਮਾਸਪੇਸ਼ੀਆਂ ਵਿਚ ਕਮਜ਼ੋਰੀ ਹੋਣਾ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਇਹ ਵੀ ਪੜ੍ਹੋ : ਸਾਵਧਾਨ! ਪੰਜਾਬ 'ਚ 'ਕੋਰੋਨਾ' ਘੱਟਦੇ ਹੀ 'ਨਵੀਂ ਆਫ਼ਤ' ਸ਼ੁਰੂ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
'ਲੂ' ਲੱਗਣ ਤੋਂ ਕਿਵੇਂ ਕਰੀਏ ਬਚਾਅ
ਉਨ੍ਹਾਂ ਅੱਗੇ 'ਲੂ' ਤੋਂ ਬਚਾਅ ਸਬੰਧੀ ਦੱਸਿਆ ਕਿ ਬਿਨਾਂ ਕੰਮ ਘਰੋਂ ਬਾਹਰ ਨਾ ਨਿਕਲੋ, ਜੇਕਰ ਕਿਸੇ ਵੀ ਕਾਰਨ ਘਰ ਤੋਂ ਬਾਹਰ ਜਾਣਾ ਪਵੇ ਤਾਂ ਸਰੀਰ ਢੱਕਣ ਲਈ ਹਲਕੇ ਕੱਪੜੇ ਜਾਂ ਛੱਤਰੀ ਦਾ ਇਸਤੇਮਾਲ ਕਰੋ, ਹਲਕੇ ਰੰਗਾਂ ਦੇ ਕੱਪੜੇ ਪਹਿਨੋ ਅਤੇ ਗੂੜ੍ਹੇ ਰੰਗ ਦੇ ਕੱਪੜੇ ਪਾਉਣ ਤੋਂ ਗੁਰੇਜ਼ ਕਰੋ। ਕੱਪੜਿਆਂ ਨੂੰ ਪਹਿਨਣ ਸਮੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਇਨ੍ਹਾਂ ਕੱਪੜਿਆਂ ਦੇ ਨਾਲ ਤੁਹਾਡਾ ਸਰੀਰ ਕੱਸ ਤਾਂ ਨਹੀ ਹੋ ਰਿਹਾ ਅਤੇ ਕੀ ਕੱਪੜਿਆਂ 'ਚੋਂ ਹਵਾ ਕਰਾਸ ਕਰਦੀ ਹੈ। ਜਿਸ ਸਮੇਂ ਗਰਮੀ ਆਪਣੀ ਚਰਮ ਸੀਮਾਂ 'ਤੇ ਹੁੰਦੀ ਹੈ, ਉਸ ਸਮੇਂ ਘਰ ਤੋਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਖ਼ਾਸ ਕਰ ਕੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ।
ਸਵੇਰ ਦੀ ਸੈਰ ਸੂਰਜ ਚੜ੍ਹਨ ਤੋਂ ਪਹਿਲਾਂ ਕੀਤੀ ਜਾਵੇ। ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਓ. ਆਰ. ਐਸ., ਘਰੇਲੂ ਡਰਿੰਕਸ ਜਿਵੇ ਲੱਸੀ, ਟੋਰਾਨੀ (ਚਾਵਲ ਦਾ ਪਾਣੀ), ਨਿੰਬੂ ਪਾਣੀ ਆਦਿ ਦੀ ਵਰਤੋਂ ਕੀਤੀ ਜਾਵੇ। ਆਪਣੇ ਘਰਾਂ ਨੂੰ ਠੰਢਾ ਰੱਖੋ ਅਤੇ ਵਧੇਰੇ ਗਰਮੀ ਦਾ ਸਾਹਮਣਾ ਕਰਨ ਲਈ ਪੱਖੇ, ਨਮੀਦਾਰ ਕੱਪੜੇ ਅਤੇ ਠੰਢੇ ਪਾਣੀ ਨਾਲ ਨਹਾਓ। ਨੰਗੇ ਪੈਰ ਜਾਂ ਚਿਹਰੇ ਨੂੰ ਢੱਕੇ ਬਗੈਰ ਘਰ ਤੋਂ ਬਾਹਰ ਨਾ ਜਾਓ। ਸਿਖ਼ਰਾਂ ਦੇ ਸਮੇਂ ਦੌਰਾਨ ਖਾਣਾ ਬਣਾਉਣ ਤੋਂ ਪਰਹੇਜ਼ ਕਰੋ, ਖਾਣਾ ਪਕਾਉਣ ਸਮੇਂ ਦਰਵਾਜੇ ਅਤੇ ਖਿੜਕੀਆ ਖੋਲ੍ਹੋ। ਉਨ੍ਹਾਂ ਦੱਸਿਆ ਕਿ ਉੱਚ ਪ੍ਰੋਟੀਨ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਗੁਰੇਜ਼ ਕੀਤਾ ਜਾਵੇ। ਅਲਕੋਹਲ, ਚਾਹ, ਕਾਫੀ ਅਤੇ ਕਾਰਬੋਨੇਟਿਡ ਸਾਫਟ ਡਰਿੰਕਸ ਪੀਣ ਤੋ ਪਰਹੇਜ਼ ਕੀਤਾ ਜਾਵੇ ਅਤੇ ਸਰੀਰ ਨੂੰ ਡੀ-ਹਾਈਡਰੇਸ਼ਨ ਤੋਂ ਬਚਾਉਣ ਦੇ ਲਈ ਕਾਫ਼ੀ ਮਾਤਰਾ ਵਿਚ ਪਾਣੀ ਪੀਤਾ ਜਾਵੇ। ਇਸ ਤੋਂ ਬਿਨਾਂ ਜੇਕਰ ਤੁਹਾਨੂੰ ਤੇਜ਼ ਬੁਖਾਰ, ਤੇਜ਼ ਧੜਕਣ, ਸਿਰਦਰਦ, ਚੱਕਰ ਆਦਿ ਆਉਣ, ਲਗਾਤਾਰ ਖੰਘ ਹੋਵੇ ਜਾਂ ਸਾਹ ਦੀ ਕਮੀ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਮਦਦ ਦੇ ਲਈ ਨੇੜਲੇ ਸਿਹਤ ਕੇਦਰ 'ਤੇ ਜਾਓ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ