ਗਰਮੀ ਅਤੇ ਹੁੰਮਸ ਨੇ ਲੁਧਿਆਣਵੀਆਂ ਨੂੰ ਕੀਤਾ ਹਾਲੋਂ-ਬੇਹਾਲ
Tuesday, Jul 28, 2020 - 11:49 AM (IST)
ਲੁਧਿਆਣਾ (ਸਲੂਜਾ) : ਸੋਮਵਾਰ ਸਵੇਰ ਤੋਂ ਲੈ ਕੇ ਸ਼ਾਮ ਢਲਣ ਤੱਕ ਮੌਸਮ ਦਾ ਮਿਜਾਜ਼ ਹੁੰਮਸ ਵਾਲਾ ਬਣਿਆ ਰਿਹਾ, ਜਿਸ ਨਾਲ ਲੁਧਿਆਣਵੀਂ ਪਸੀਨੋ-ਪਸੀਨੀ ਬੇਹਾਲ ਹੁੰਦੇ ਨਜ਼ਰ ਆਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਪਾਰਾ 35.6 ਅਤੇ ਘੱਟ ਤੋਂ ਘੱਟ ਪਾਰਾ 29 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰੇ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 59 ਫ਼ੀਸਦੀ ਰਹੀ।
ਮੌਸਮ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ’ਚ ਆਸਮਾਨ ’ਤੇ ਬੱਦਲਾਂ ਦੇ ਛਾਏ ਰਹਿਣ ਅਤੇ ਕਿਤੇ-ਕਿਤੇ ਛਿੱਟੇ ਪੈਣ ਦੀ ਸੰਭਾਵਨਾ ਹੈ।