''ਲੂ'' ਦੇ ਕਹਿਰ ਨਾਲ ਲੁਧਿਆਣਵੀ ਬੇਹਾਲ, ਪਾਰਾ 40 ਤੋਂ ਪਾਰ

Saturday, Jun 08, 2019 - 12:23 PM (IST)

''ਲੂ'' ਦੇ ਕਹਿਰ ਨਾਲ ਲੁਧਿਆਣਵੀ ਬੇਹਾਲ, ਪਾਰਾ 40 ਤੋਂ ਪਾਰ

ਲੁਧਿਆਣਾ (ਸਲੂਜਾ) : ਕਦੇ ਧੂੜ ਭਰੀ ਹਨੇਰੀ, ਕਦੇ ਬੂੰਦਾਂ-ਬਾਂਦੀ, ਕਦੇ ਬਰਸਾਤ, ਕਦੇ ਹਲਕੀ ਗੜ੍ਹੇਮਾਰੀ ਅਤੇ ਕਦੇ ਤਾਪਮਾਨ 'ਚ ਉਛਾਲ। ਪੱਛਮੀ ਚੱਕਰਵਾਤ ਕਾਰਨ ਇਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਵਾਰ-ਵਾਰ ਕਰਵਟ ਲੈ ਰਹੇ ਹਨ। ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਸਥਾਨਕ ਨਗਰੀ 'ਚ ਅਧਿਕਤਮ ਤਾਪਮਾਨ 40.4 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦੋਂ ਕਿ ਲੂ ਦੇ ਕਹਿਰ ਨਾਲ ਲੁਧਿਆਣਵੀ ਬੇਹਾਲ ਰਹੇ।

ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਦਰ 52 ਫੀਸਦੀ ਅਤੇ ਸ਼ਾਮ ਨੂੰ 24 ਫੀਸਦੀ ਰਹੀ। ਪੀ. ਏ. ਯੂ. ਮੌਸਮ ਮਾਹਰਾਂ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ ਗਰਮ ਅਤੇ ਖੁਸ਼ਕ ਬਣਿਆ ਰਹੇਗਾ।


author

Babita

Content Editor

Related News