ਸਿਹਤ ਮੰਤਰੀ ਨੇ ਹਲਕਾ ਬੁਢਲਾਡਾ ਦੀਆਂ ਸਿਹਤ ਸਹੂਲਤਾਂ ਨੂੰ ਪੂਰਾ ਕਰਨ ਲਈ ਬੀਬੀ ਭੱਟੀ ਨੂੰ ਦਿੱਤਾ ਭਰੋਸਾ
Thursday, Nov 09, 2017 - 05:11 PM (IST)
ਬੁਢਲਾਡਾ (ਮਨਜੀਤ) - ਵਿਧਾਨ ਸਭਾ ਹਲਕਾ ਬੁਢਲਾਡਾ ਦੇ ਮੁੱਖ ਸਰਕਾਰੀ ਹਸਪਤਾਲ ਬੁਢਲਾਡਾ, ਬੋਹਾ, ਬਰੇਟਾ ਅਤੇ ਸਮੂਹ ਡਿਸਪੈਸਰੀਆਂ ਵਿਚ ਡਾਕਟਰਾਂ, ਸਟਾਫ਼ ਦੀ ਘਾਟ ਅਤੇ ਆਧੁਨਿਕ ਮਸ਼ੀਨਾਂ ਸਮੇਂ ਅਨੁਸਾਰ ਨਾ ਹੋਣ 'ਤੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਸਮੇਤ ਆਗੂਆਂ ਦਾ ਇਕ ਵਫਦ ਬੀਤੇ ਦਿਨ ਪੰਜਾਬ ਸਰਕਾਰ ਦੇ ਕੈਬਨਿਟ ਸਿਹਤ ਮੰਤਰੀ ਬ੍ਰਹਮਹਿੰਦਰਾ ਨੂੰ ਮਾਨਸਾ ਜ਼ਿਲ੍ਹੇ ਦੀ ਫੇਰੀ ਦੌਰਾਨ ਮਿਲਕੇ ਦੱਸਿਆ ਕਿ ਜਿਥੇ ਹਲਕੇ ਵਿਚ ਸਿਹਤ ਸਹੂਲਤਾਂ ਦੀ ਘਾਟ ਨੂੰ ਪੂਰਾ ਕਰਨਾ ਹੈ, ਉਥੇ ਹੀ ਹਲਕੇ ਦੇ ਵੱਖ-ਵੱਖ ਡਿਸਪੈਸਰੀਆਂ ਵਿਚ ਪਾਈਆ ਜਾ ਰਹੀਆ ਘਾਟਾ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮਹਿੰਦਰਾ ਨੇ ਵਿਸ਼ਵਾਸ ਦਿਵਾਉਂਦਿਆ ਕਿਹਾ ਕਿ ਬੁਢਲਾਡਾ ਹਲਕਾ ਮੇਰਾ ਨਿਜੀ ਹਲਕਾ ਹੈ, ਕਿਉਂਕਿ ਸੁਖਦੇਵ ਸਿੰਘ ਭੱਟੀ (ਆਈ. ਪੀ. ਐਸ.) ਮੇਰੇ ਪਰਮ ਮਿੱਤਰ ਹਨ। ਮੈਂ ਜਲਦੀ ਹੀ ਇਨ੍ਹਾਂ ਸਮਸਿਆਵਾਂ ਨੂੰ ਦੂਰ ਕਰਨ ਲਈ ਭੱਟੀ ਪਰਿਵਾਰ ਦੇ ਨਿਜੀ ਸਥਾਨ ਤੇ ਆ ਕੇ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਨਾਲ ਵਿਚਾਰ ਸਾਂਝੇ ਕਰਾਂਗੇ ਅਤੇ ਚਾਹ ਦਾ ਕੱਪ ਵੀ ਸਾਂਝਾ ਕਰਾਂਗਾ। ਬੀਬੀ ਭੱਟੀ ਨੇ ਮੰਤਰੀ ਦਾ ਭਰਪੂਰ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪਾਰਟੀ ਮਾਨਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਮਾਲਵੇ ਦੇ ਸੀਨੀਅਰ ਨੇਤਾ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰੇ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਮੌਜੂਦ ਸਨ।
