ਪੱਤਰਕਾਰਾਂ ਨੂੰ ਜਲਦ ਮਿਲੇਗਾ ''ਸਿਹਤ ਬੀਮਾ ਯੋਜਨਾ'' ਦਾ ਲਾਭ!

Friday, Jun 21, 2019 - 12:30 PM (IST)

ਪੱਤਰਕਾਰਾਂ ਨੂੰ ਜਲਦ ਮਿਲੇਗਾ ''ਸਿਹਤ ਬੀਮਾ ਯੋਜਨਾ'' ਦਾ ਲਾਭ!

ਚੰਡੀਗੜ੍ਹ (ਬਿਊਰੋ) : ਇਥੇ ਚੰਡੀਗੜ੍ਹ ਸਥਿਤ ਪ੍ਰਮੁੱਖ ਪੱਤਰਕਾਰਾਂ ਦੇ ਵਫ਼ਦ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸਿਹਤ ਬੀਮਾ ਯੋਜਨਾ ਦੇ ਲਾਭ ਦੇਣ ਸਬੰਧੀ ਇਕ ਮੈਮੋਰੈਂਡਮ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਵਫਦ ਨੂੰ ਭਰੋਸਾ ਦੁਆਇਆ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ।

ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਅਗਵਾਈ 'ਚ ਮਿਲੇ ਇਸ ਵਫ਼ਦ ਨੇ ਮੰਤਰੀ ਨੂੰ ਦੱਸਿਆ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ 'ਚ ਇਸ ਸਬੰਧੀ ਵਾਅਦਾ ਦਰਜ ਹੈ ਅਤੇ ਪਿਛਲੇ ਸਮੇਂ 'ਚ ਕੈਪਟਨ ਸਰਕਾਰ ਵੱਲੋਂ ਇਸ ਦਿਸ਼ਾ 'ਚ ਕਾਰਵਾਈ ਵੀ ਸ਼ੁਰੂ ਕੀਤੀ ਗਈ ਸੀ ਪਰ ਮਾਮਲਾ ਵਿਚਾਲੇ ਹੀ ਲਟਕਿਆ ਹੋਇਆ ਹੈ। ਸਿੱਧੂ ਨੇ ਭਰੋਸਾ ਦਿੱਤਾ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੋਂ ਪ੍ਰਸਤਾਵ ਲੈ ਕੇ ਪੱਤਰਕਾਰਾਂ ਦੀ ਇਸ ਮੰਗ ਨੂੰ ਛੇਤੀ ਪੂਰਾ ਕਰਨ ਦਾ ਯਤਨ ਕਰਨਗੇ।


author

Babita

Content Editor

Related News