ਮਾਨਸਾ ਜ਼ਿਲ੍ਹੇ ''ਚ ਸਿਹਤ ਸਹੂਲਤਾਂ ਤੇ ਸਿੱਖਿਆ ਦਾ ਮਿਆਰ ਹੋਵੇਗਾ ਉੱਚਾ : ਮੂਸੇਵਾਲਾ
Tuesday, Dec 28, 2021 - 01:10 AM (IST)
ਮਾਨਸਾ(ਸੰਦੀਪ ਮਿੱਤਲ)- ਮਾਨਸਾ ਜ਼ਿਲ੍ਹੇ ਦੀ ਤਰੱਕੀ ਦੇ ਲਈ ਰਾਜਨੀਤਿਕ ਖੇਤਰ ਚੁਣਿਆ ਹੈ ਤਾਂ ਕਿ ਮਾਨਸਾ ਜ਼ਿਲ੍ਹੇ ਵਿਚ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ ਤੇ ਮਾਨਸਾ ਤੋਂ ਪਛੜੇਪਨ ਦੇ ਦਾਗ਼ ਨੂੰ ਹਟਾਇਆ ਜਾਵੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲੇ ਨੇ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਚੁਣਿਆ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਤੇ ਸਿੱਖਿਆ ਦਾ ਮਿਆਰ ਉੱਚਾ ਚੁੱਕ ਸੱਕਣ ਅਤੇ ਸਾਡੇ ਜ਼ਿਲੇ ਦੇ ਨੌਜਵਾਨ ਨਾਨ ਮੈਡੀਕਲ ਵਰਗੀਆਂ ਡਿਗਰੀ ਹਾਸਲ ਕਰਨ ਦੇ ਲਈ ਕਿਸੇ ਬਾਹਰੀ ਜ਼ਿਲ੍ਹੇ ਵਿਚ ਨਾ ਜਾਣ । ਉਨ੍ਹਾਂ ਮੀਡੀਆ ਦੇ ਰਾਹੀਂ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਤੋਂ ਕਿਤੇ ਕੋਈ ਗਲਤੀ ਹੋਈ ਹੈ ਤਾਂ ਆਪਣਾ ਬੇਟਾ ਸਮਝ ਕੇ ਮੁਆਫ਼ ਕਰ ਦੇਣ ।