ਸਿਹਤ ਕਰਮਚਾਰੀ ਮੇਲੇ ਦੌਰਾਨ ਲੋਕਾਂ ਨੂੰ ਕਰਨਗੇ ਜਾਗਰੂਕ : ਸਿਵਲ ਸਰਜਨ

Wednesday, Jan 10, 2018 - 05:54 PM (IST)

ਸਿਹਤ ਕਰਮਚਾਰੀ ਮੇਲੇ ਦੌਰਾਨ ਲੋਕਾਂ ਨੂੰ ਕਰਨਗੇ ਜਾਗਰੂਕ : ਸਿਵਲ ਸਰਜਨ


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਚਾਲੀ ਮੁਕਤਿਆਂ ਦੀ ਯਾਦ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਲੱਗਣ ਵਾਲੇ ਮਾਘੀ ਮੇਲਾ ਦੌਰਾਨ ਆਮ ਲੋਕਾਂ ਨੂੰ ਸਵਾਇਨ ਫਲੂ ਤੋਂ ਜਾਗਰੂਕ ਕਰਨ ਸਬੰਧੀ ਡਾ. ਸੁਖਪਾਲ ਸਿੰਘ ਬਰਾੜ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਸਿਹਤ ਸਟਾਫ਼ ਦੀ ਮੀਟਿੰਗ ਕੀਤੀ। ਜਿਸ 'ਚ  ਉਨ੍ਹਾਂ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿਚ ਅਤੇ ਆਮ ਲੋਕਾਂ ਦੇ ਇਕੱਠ 'ਚ ਹਿੱਸਾ ਲੈਣ ਸਮੇਂ ਸਾਨੂੰ ਕਮਿਊਨੀਕੇਬਲ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਸਾਵਧਾਨੀਆਂ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਸਵਾਇਨ ਫਲੂ ਦੀ ਬਿਮਾਰੀ ਇਕ ਵਾਇਰਸ ਨਾਲ ਇਕ ਮਨੂੱਖ ਤੋਂ ਦੂਜੇ ਮਨੁੱਖ ਨੂੰ ਸਾਹ ਰਾਹੀਂ ਫੈਲਦੀ ਹੈ। ਉਹਨਾਂ ਦੱਸਿਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ  ਸਿਹਤਮੰਦ ਵਿਅਕਤੀਆਂ 'ਚ ਰੋਗਾਂ ਨਾਲ ਲੜਨ ਦੀ ਸ਼ਕਤੀ ਹੋਣ ਕਾਰਨ ਇਹ ਬਿਮਾਰੀ 10 ਦਿਨਾਂ 'ਚ ਆਪਣੇ ਆਪ ਠੀਕ ਹੋ ਜਾਂਦੀ ਹੈ। ਇਹ ਬਿਮਾਰੀ ਬੱਚਿਆਂ, ਗਰਭਵਤੀ ਔਰਤਾਂ, ਬਜੁਰਗਾਂ, ਸੂਗਰ ਅਤੇ ਦਮੇ ਦੇ ਮਰੀਜਾਂ ਲਈ ਘਾਤਕ ਸਿੱਧ ਹੋ ਸਕਦੀ ਹੈ ਅਤੇ ਇਸ ਲਈ ਮਾਹਿਰ ਡਾਕਟਰ ਦੀ ਰਾਏ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਬਿਮਾਰੀ ਦੇ ਇਲਾਜ ਅਤੇ ਰੋਕਥਾਮ ਲਈ ਫਨੁ ਕੌਰਨਰ ਬਣਾਏ ਹਨ। ਉਨ੍ਹਾਂ ਨੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਸਵਾਇਨ ਫਲੂ ਦੇ ਸ਼ੱਕੀ ਮਰੀਜਾਂ ਦੀ ਰਿਪੋਰਟ ਦਫ਼ਤਰ ਨੂੰ ਭੇਜੀ ਜਾਇਆ ਕਰਨ । ਡਾ ਵਿਕਰਮ ਅਸੀਜਾ ਜ਼ਿਲਾ ਐਪੀਡਮੀਲੋਜਿਸਟ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਤੇਜ ਬੁਖਾਰ, ਖਾਂਸੀ, ਜੁਕਾਮ, ੱਿਛੱਕਾਂ ਆਉਣੀਆਂ, ਨੱਕ ਵਗਣਾ, ਸਾਹ ਲੈਣ ਵਿੱਚ ਤਕਲੀਫ਼ ਹੋਣ, ਦਸਤ ਲੱਗਣਾ ਸਰੀਰ ਟੁੱਟਣਾ ਆਦਿ ਲੱਛਣ ਦਿਸਣ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ, ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਸ੍ਰੀ ਗੁਰਤੇਜ ਸਿੰਘ ਜ਼ਿਲਾਂ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਸਮੂਹ ਬਲਾਕ ਐਕਸ਼ਟੈਨਸ਼ਨ ਐਜੂਕੇਟਰ, ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ ਅਤੇ ਫੀਮੇਲ, ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ, ਆਸ਼ਾ ਵਰਕਰਜ਼ ਦੁਆਰਾ  ਜਨਤਕ ਥਾਵਾਂ, ਸਿਹਤ ਸੰਸਥਾਵਾਂ ਅਤੇ ਸਕੂਲਾਂ 'ਚ ਪ੍ਰਿੰਟ ਮਟੀਰੀਅਲ ਅਤੇ ਸਿਹਤ ਸਿੱਖਿਆ ਰਾਹੀਂ ਸਵਾਇਲ ਫਲੂ ਦੀ ਬਿਮਾਰੀ ਦੇ ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।  


Related News