ਸਿਹਤ ਵਿਭਾਗ ਨੇ ਮੀਕ੍ਰਲਜ ਤੇ ਰੁਬੇਲਾ ਦੇ ਖਾਤਮੇ ਲਈ ਮੁਹਿੰਮ ਕੀਤੀ ਸ਼ੁਰੂ

Friday, Feb 16, 2018 - 05:29 PM (IST)

ਝਬਾਲ (ਨਰਿੰਦਰ) - ਸਿਵਲ ਸਰਜਨ ਡਾਂ ਸਮਸ਼ੇਰ ਸਿੰਘ ਦੀਆਂ ਹਦਾਇਤਾ ਅਨੁਸਾਰ ਅਪ੍ਰੈਲ ਮਹੀਨੇ ਵਿਚ ਮੀਕ੍ਰਲਜ ਤੇ ਰੁਬੇਲਾ ਦੇ ਖਾਤਮੇ ਲਈ ਚਲਾਈ ਗਈ। ਇਸ ਮੁਹਿੰਮ ਤਹਿਤ ਅੱਜ ਸੀ. ਐੱਚ. ਸੀ ਝਬਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਕਰਮਵੀਰ ਭਾਰਤੀ ਦੀ ਅਗਵਾਈ ਹੇਠ ਜ਼ਿਲਾ ਟੀਕਾਕਰਨ ਅਫਸਰ ਡਾ. ਕੇ. ਡੀ. ਸਿੰਘ ਅੋਲਖ , ਡਾ. ਸਵਰਨਜੀਤ ਧਵਨ ਜ਼ਿਲਾ ਮਲੇਰੀਆ ਅਫਸਰ ਤੇ ਡਾ ਪ੍ਰੀਤਕਮਲ ਨੇ ਸਿਹਤ ਵਿਭਾਗ, ਸਿੱਖਿਆ ਵਿਭਾਗ ਤੇ ਬਾਲ ਵਿਭਾਗ ਦੇ 
ਨੁਮਾਇੰਦਿਆ ਨੂੰ ਇਸ ਕੰਪੇਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ 9 ਮਹੀਨੇ ਤੋਂ 15 ਸਾਲ ਤੱਕ ਦੇ ਹਰ ਬੱਚੇ ਨੂੰ ਇਸ ਬਿਮਾਰੀ ਦੀ ਰੋਕਥਾਮ ਲਈ ਟੀਕੇ ਲਗਾਏ ਜਾਣਗੇ ਤੇ ਇਹ ਕੰਪੇਨ 5, 7 ਹਫਤੇ ਚੱਲੇਗੀ ਪਹਿਲੇ 2 ਹਫਤੇ ਸਿਰਫ ਸਕੂਲੀ ਬੱਚਿਆਂ ਨੂੰ ਟੀਕੇ ਲਗਾਏ ਜਾਣਗੇ । ਉਨ੍ਹਾਂ ਸਮੂਹ ਸਿਹਤ ਵਿਭਾਗ ਨੂੰ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ।ਇਸ ਮੌਕੇ ਤੇ ਰੁਬੇਲਾ ਦੀ ਭਿਆਨਕ ਬਿਮਾਰੀ ਬਾਰੇ ਜਾਗਰੂਕ ਕਰਦਿਆਂ ਇਸ ਸੰਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀਆ ਹਦਾਇਤਾ ਵੀ ਦਿੱਤੀਆ ਗਈਆ। ਇਸ ਮੌਕੇ ਤੇ ਨੋਡਲ ਅਫਸਰ ਡਾ. ਸੂਰਜਪਾਲ ਸਿੰਘ , ਬੀ.ਈ.ਈ ਹਰਦੀਪ ਸਿੰਘ , ਐੱਲ. ਐੱਚ. ਵੀ ਵਰਿੰਦਰ ਕੌਰ ਤੋਂ ਇਲਾਵਾ ਆਸ਼ਾ ਵਰਕਰ ਤੇ ਹੋਰ ਵੀ ਸਿਹਤ ਕਰਮਚਾਰੀ ਹਾਜ਼ਰ ਸਨ।  


Related News