ਸਿਹਤ ਵਿਭਾਗ ਨੇ ਦੁੱਧ ਤੇ ਦੁੱਧ ਪਦਾਰਥਾਂ ਦੇ 12 ਸੈਂਪਲ ਭਰੇ

Thursday, Aug 30, 2018 - 12:43 AM (IST)

ਸਿਹਤ ਵਿਭਾਗ ਨੇ ਦੁੱਧ ਤੇ ਦੁੱਧ ਪਦਾਰਥਾਂ ਦੇ 12 ਸੈਂਪਲ ਭਰੇ

ਗੁਰਦਾਸਪੁਰ,   (ਵਿਨੋਦ, ਹਰਮਨਪ੍ਰੀਤ)-  ਲੋਕਾਂ ਨੂੰ ਮਿਲਾਵਟ ਸੰਬੰਧੀ ਜਾਗਰੂਕ ਕਰਨ ਤੇ ਆਪਣੇ ਘਰਾਂ ’ਚ ਪ੍ਰਯੋਗ ਕੀਤੇ ਜਾਣ ਵਾਲੇ ਦੁੱਧ ਉਤਪਾਦ ਤੇ ਹੋਰ ਸਾਮਾਨ ਦੀ ਗੁਣਵੱਤਾ ਨੂੰ ਚੈਕ ਕਰਵਾਉਣ  ਲਈ ਸਿਹਤ ਵਿਭਾਗ ਵੱਲੋਂ ਚਲਾਈ ਫੂਡ ਸੇਫਟੀ ਮੋਬਾਇਲ ਵੈੱਲ ਵੱਲੋਂ ਅੱਜ ਦੋਰਾਂਗਲਾ ਦੇ 12 ਸੈਂਪਲਾਂ ਨੂੰ ਮੌਕੇ ’ਤੇ ਹੀ ਜਾਂਚ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਹੈਲਥ ਅਧਿਕਾਰੀ ਡਾ. ਸੁਧੀਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਲੋਕਾਂ ਵੱਲੋਂ ਖਾਣ-ਪੀਣ ਲਈ ਪ੍ਰਯੋਗ ਕੀਤੇ ਜਾਣ ਵਾਲੇ ਦੁੱਧ ਉਤਪਾਦ ਤੇ ਹੋਰ ਸਾਮਾਨ ਦਾ ਮੌਕੇ ’ਤੇ ਹੀ ਨਿਰੀਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਪਸ਼ੱਟ ਕੀਤਾ ਕਿ ਇਸ ਵੈੱਨ ਵੱਲੋਂ ਅਸੀਂ ਲੋਕਾਂ ਦੇ ਜਾਂ ਦੁਕਾਨਾਂ ਦੇ ਸੈਂਪਲ ਨਹੀਂ ਭਰ ਰਹੇ ਹਾਂ। ਬਲਕਿ ਇਸ ਵੈਨ ’ਚ ਲੋਕ ਆਪਣੀ ਇੱਛਾ ਨਾਲ ਆਪਣੇ ਘਰ ’ਚ ਪ੍ਰਯੋਗ ਹੋਣ ਵਾਲੇ ਦੁੱਧ ਉਤਪਾਦ ਚੈਕ ਕਰਵਾਉਂਦੇ ਹਨ। ਇਸ ਲਈ ਪ੍ਰਤੀ ਸੈਂਪਲ 50 ਰੁਪਏ  ਲਏ ਜਾਂਦੇ ਹਨ ਤੇ ਮੌਕੇ ’ਤੇ ਹੀ ਰਿਪੋਰਟ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਦੋਰਾਂਗਲਾ ਕਸਬੇ ’ਚ 12 ਸੈਂਪਲ ਟੈਸਟ ਕੀਤੇ ਗਏ ਜਿੰਨਾਂ ’ਚ 5 ਦੁੱਧ ਉਤਪਾਦ ਤੇ 7 ਹੋਰ ਸਾਮਾਨ ਦੇ ਸੀ। ਇਹ ਸਾਰੇ ਸੈਂਪਲ ਗੁਣਵੱਤਾ ’ਚ ਸਹੀ ਪਾਏ ਗਏ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇਸ ਵੈਨ ਨੇ ਦੁੱਧ ਦੇ 30 ਤੇ ਹੋਰ ਸਾਮਾਨ ਦੇ 30 ਤੋਂ ਜ਼ਿਆਦਾ ਸੈਂਪਲ ਟੈਸਟ ਕੀਤੇ ਹਨ ਤੇ ਸਾਰਿਅਾਂ ਦੀ ਰਿਪੋਰਟ ਮੌਕੇ ’ਤੇ ਹੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਪਸ਼ੱਟ ਕੀਤਾ ਕਿ ਇਸ ਵੈਨ ’ਚ ਜੋ ਸੈਂਪਲ ਲਏ ਜਾਦੇ ਹਨ ਉਹ ਕਿਸੇ ਵੀ ਕਾਨੂੰਨੀ ਕਾਰਵਾਈ ਲਈ ਨਹੀਂ ਹੁੰਦੇ, ਕੇਵਲ ਲੋਕਾਂ ਨੂੰ ਜਾਗਰੂਕ ਕਰਨ ਲਈ ਹੁੰਦੇ ਹਨ।


Related News