ਦੀਵਾਲੀ ਤੋਂ ਪਹਿਲਾਂ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਜਾਣੋ ਦਿਸ਼ਾ-ਨਿਰਦੇਸ਼

Thursday, Nov 09, 2023 - 06:16 PM (IST)

ਦੀਵਾਲੀ ਤੋਂ ਪਹਿਲਾਂ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਜਾਣੋ ਦਿਸ਼ਾ-ਨਿਰਦੇਸ਼

ਚੰਡੀਗੜ੍ਹ (ਪਾਲ) : ਹਰ ਸਾਲ ਦੀਵਾਲੀ ਅਤੇ ਅਗਲੇ ਦਿਨਾਂ ਦੌਰਾਨ ਗੰਭੀਰ ਹਾਲਤ ਵਿਚ ਝੁਲਸਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਇਸ ਲਈ ਚੰਡੀਗੜ੍ਹ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਈਕੋ ਸੈਂਸੇਟਿਵ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਝੁਲਸਣ ਤੋਂ ਬਚਣ ਲਈ ਕੀ ਕਰੀਏ। ਦੀਵਾਲੀ ਮੌਕੇ ਸ਼ਹਿਰ ਦੇ ਤਿੰਨੇ ਆਧੁਨਿਕ ਹਸਪਤਾਲਾਂ ਦੀ ਐਮਰਜੈਂਸੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਪੀ. ਜੀ. ਆਈ. ਸੰਸਥਾ ਦਾ ਪਲਾਸਟਿਕ ਸਰਜਰੀ ਵਿਭਾਗ ਵੀ ਸੜਨ ਵਾਲੇ ਮਰੀਜ਼ਾਂ ਦੇ ਇਲਾਜ ਲਈ ਤਿਆਰ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਬੇਖੌਫ਼ ਹੋਏ ਲੁਟੇਰੇ, ਦੁਕਾਨਦਾਰ ਕੋਲੋਂ ਲੱਖਾਂ ਰੁਪਏ ਲੁੱਟੇ ਹੋਏ ਫ਼ਰਾਰ, ਵਾਰਦਾਤ cctv 'ਚ ਕੈਦ

ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਅੱਖ ’ਤੇ ਸੱਟ ਲੱਗਣ ’ਤੇ ਹੱਥ ਨਾਲ ਅੱਖ ਨੂੰ ਨਾ ਦਬਾਓ ਅਤੇ ਨਾ ਹੀ ਰਗੜੋ। ਇਹ ਸੱਟ ਨੂੰ ਹੋਰ ਵੀ ਗੰਭੀਰ ਬਣਾ ਸਕਦਾ ਹੈ। ਆਪਣੀਆਂ ਅੱਖਾਂ ’ਤੇ ਕੱਪੜਾ ਕੱਸ ਕੇ ਨਾ ਬੰਨ੍ਹੋ। ਇਸ ਨਾਲ ਅੱਖਾਂ ’ਤੇ ਬੇਲੋੜਾ ਦਬਾਅ ਪੈ ਸਕਦਾ ਹੈ। ਇਕ ਢਾਲ ਦੇ ਕੱਪ ਨਾਲ ਅੱਖ ਦੀ ਰੱਖਿਆ ਕਰੋ। ਕੈਮੀਕਲ ਪੈਣ ’ਤੇ ਅੱਖਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਅੰਦਰੂਨੀ ਸੱਟ ਦੇ ਮਾਮਲੇ ਵਿਚ ਅੱਖਾਂ ਨੂੰ ਧੋਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਅੱਖ ਦੀ ਕਿਸੇ ਵੀ ਸੱਟ ਨੂੰ ਨਜ਼ਰਅੰਦਾਜ਼ ਨਾ ਕਰੋ।

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਵਿਭਾਗ ਨੇ ਜਾਰੀ ਕੀਤੀਆਂ ਗਾਈਡਲਾਈਨਜ਼

-ਗ੍ਰੀਨ ਪਟਾਕਿਆਂ ਦੀ ਹੀ ਵਰਤੋਂ ਕਰੋ।

-ਪਟਾਕੇ ਚਲਾਉਣ 'ਤੇ ਦੀਵੇ ਅਤੇ ਮੋਮਬੱਤੀਆਂ ਆਦਿ ਬਾਲਦੇ ਸਮੇਂ ਸਿੰਥੈਟਿਕ ਅਤੇ ਢਿੱਲੇ ਕੱਪੜੇ ਪਾਉਣ ਤੋਂ ਪ੍ਰਹੇਜ਼ ਕਰੋ।

-ਪਟਾਕੇ ਚਲਾਉਣ ਨਾਲ ਹਵਾ ਅਤੇ ਆਵਾਜ਼ ਪ੍ਰਦੂਸ਼ਣ ਹੁੰਦਾ ਹੈ। ਦੀਵਾਲੀ ਇਸ ਤਰ੍ਹਾਂ ਮਨਾਓ ਕਿ ਕਿਸੇ ਹੋਰ ਨੂੰ ਪ੍ਰੇਸ਼ਾਨੀ ਨਾ ਹੋਵੇ।

-ਪਟਾਕੇ ਚਲਾਉਣ ਅਤੇ ਦੀਵੇ ਜਗਾਉਂਦੇ ਸਮੇਂ ਇਕ ਹੱਥ ਦੀ ਦੂਰੀ ਬਣਾ ਕੇ ਰੱਖੋ।

-ਸੜੇ ਹੋਏ ਪਟਾਕਿਆਂ ਨੂੰ ਪਾਣੀ ਦੀ ਬਜਾਏ ਬਾਲਟੀ ਜਾਂ ਰੇਤ ਵਿਚ ਇਕੱਠਾ ਕਰੋ, ਤਾਂ ਜੋ ਪੈਰਾਂ ’ਤੇ ਕੋਈ ਸੱਟ ਨਾ ਲੱਗੇ।

-ਪਟਾਕੇ ਚਲਾਉਂਦੇ ਸਮੇਂ ਬੰਦ ਜੁੱਤੀ ਪਾਓ। ਪਟਾਕੇ ਅਚਾਨਕ ਫਟਣ ਨਾਲ ਪੈਰ ਝੁਲਸ ਸਕਦੇ ਹਨ।

-ਪਟਾਕੇ ਚਲਾਉਂਦੇ ਸਮੇਂ ਧਾਤ ਦੀਆਂ ਚੂੜੀਆਂ ਜਾਂ ਮੁੰਦਰੀਆਂ ਨਾ ਪਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News