ਸਿਹਤ ਮਹਿਕਮੇ ਦੀ ਵੱਡੀ ਲਾਪ੍ਰਵਾਹੀ, ਸ਼ਰੇਆਮ ਗੱਡੀ ''ਤੇ ਬਾਜ਼ਾਰ ''ਚ ਘੁੰਮਦਾ ਰਿਹਾ ਕੋਰੋਨਾ ਪਾਜ਼ੇਟਿਵ ਮਰੀਜ਼
Thursday, Aug 20, 2020 - 06:18 PM (IST)
ਸਰਦੂਲਗੜ੍ਹ (ਸਿੰਗਲਾ,ਚੋਪੜਾ): ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਭਾਵੇਂ ਵੱਡੇ-ਵੱਡੇ ਦਮਗਜੇ ਮਾਰ ਰਹੀ ਹੈ ਪਰ ਵਿਭਾਗ ਦੀ ਇਕ ਵੱਡੀ ਅਣਗਹਿਲੀ ਉਸ ਸਮੇਂ ਸਾਹਮਣੇ ਆਈ ਜਦੋਂ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਦੋ ਦਿਨਾਂ ਤੋਂ ਆਪਣੀ ਗੱਡੀ 'ਤੇ ਸ਼ਰੇਆਮ ਬਾਜ਼ਾਰ 'ਚ ਘੁੰਮ ਰਿਹਾ ਸੀ।
ਇਹ ਵੀ ਪੜ੍ਹੋ: ਕੋਰੋਨਾ ਆਈਸੋਲੇਸ਼ਨ ਵਾਰਡ 'ਚ ਵਿਆਹ ਵਰਗਾ ਮਾਹੌਲ,ਕੋਈ ਪਾ ਰਿਹੈ ਭੰਗੜਾ ਤੇ ਕੋਈ ਲਵਾ ਰਿਹੈ ਮਹਿੰਦੀ
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸਿਹਤ ਵਿਭਾਗ 'ਚ ਇਕ ਲੈਬਾਰਟਰੀ ਟੈਕਨੀਸ਼ੀਅਨ ਦੀ ਡਿਊਟੀ ਨਿਭਾਅ ਰਹੇ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਵਜੂਦ ਦੋ ਦਿਨਾਂ ਤੋਂ ਆਪਣੀ ਗੱਡੀ 'ਤੇ ਸ਼ਰੇਆਮ ਬਾਜ਼ਾਰ 'ਚ ਘੁੰਮ ਰਿਹਾ ਸੀ।ਇਸ ਸਬੰਧੀ ਜਦੋਂ ਕੋਰੋਨਾ ਪਾਜ਼ੇਟਿਵ ਮਰੀਜ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਵਲੋਂ ਮਹਿਕਮੇ ਨੂੰ ਵਾਰ-ਵਾਰ ਸਰਟੀਫਿਕੇਟ ਦੇਣ ਸਬੰਧੀ ਕਹੇ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਮਹਿਕਮੇ ਵਲੋਂ ਮੈਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ, ਜਿਸ ਕਾਰਨ ਮੈਂ ਆਈਸੋਲੇਟ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: ਕੀੜੇ ਪੈਣ ਕਾਰਨ ਫ਼ੌਤ ਹੋਈ ਅਫ਼ਸਰਸ਼ਾਹਾਂ ਦੀ 'ਮਾਂ', ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਪੁੱਤ
ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫਸਰ ਸਰਦੂਲਗੜ੍ਹ ਡਾ. ਸੋਹਣ ਲਾਲ ਅਰੋੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਵਿਭਾਗੀ ਕਾਗਜ਼ੀ ਕਾਰਵਾਈ ਲੇਟ ਹੋਣ ਕਾਰਨ ਸਰਟੀਫਿਕੇਟ ਨਹੀਂ ਦਿੱਤਾ ਜਾ ਸਕਿਆ ਸੀ ਪਰ ਹੁਣ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਪਾਏ ਗਏ ਖਰੜ ਦੇ ਡੀ.ਐੱਸ.ਪੀ. ਦੀ ਹਾਲਤ ਨਾਜ਼ੁਕ