ਸਿਹਤ ਵਿਭਾਗ ਸਰਹੱਦੀ ਲੋਕਾਂ ਦੀ ਸਿਹਤ ਪ੍ਰਤੀ ਗੰਭੀਰ

02/22/2018 2:43:20 AM

ਅੰਮ੍ਰਿਤਸਰ,   (ਦਲਜੀਤ)-  ਡਿਪਟੀ ਡਾਇਰੈਕਟਰ ਡੈਂਟਲ-ਕਮ-ਡੀ. ਡੀ. ਐੱਚ. ਓ. ਡਾ. ਸ਼ਰਨਜੀਤ ਕੌਰ ਅਤੇ ਸਿਵਲ ਸਰਜਨ ਡਾ. ਨਰਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਡਾ. ਪਰਮਿੰਦਰ ਸਿੰਘ ਮੈਡੀਕਲ ਅਫਸਰ (ਡੈਂਟਲ) ਸੀ. ਐੱਚ. ਸੀ. ਲੋਪੋਕੇ ਨੇ 29ਵੀਂ ਡੈਂਟਲ ਹੈਲਥ ਫੋਰਟਾਨਾਈਟ ਦੌਰਾਨ ਸੀਮਾਵਰਤੀ ਇਲਾਕੇ ਦਾ ਦੌਰਾ ਕਰ ਕੇ ਇਲਾਕੇ ਦੇ ਲੋੜਵੰਦ ਲੋਕਾਂ ਦੇ ਦੰਦਾਂ ਦਾ ਮੁਆਇਨਾ ਕੀਤਾ ਤੇ ਲੋਕਾਂ ਨੂੰ ਦੰਦਾਂ ਦੀਆਂ ਬੀਮਾਰੀਆਂ ਦੀ ਰੋਕਥਾਮ ਪ੍ਰਤੀ ਚੰਗੀ ਤਰ੍ਹਾਂ ਜਾਣੂ ਕਰਵਾਇਆ ਤੇ ਉਨ੍ਹਾਂ ਨੂੰ ਸੀ. ਐੱਚ. ਸੀ. ਲੋਪੋਕੇ ਵਿਖੇ ਆ ਕੇ ਫ੍ਰੀ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਡੈਂਟਲ ਸਿਹਤ ਅਫਸਰ ਦੀ ਅਗਵਾਈ 'ਚ ਮਨਾਏ ਜਾ ਰਹੇ ਦੰਦਾਂ ਦੇ ਪੰਦਰਵਾੜੇ ਦਾ ਲੋਕਾਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਚਮੁੱਚ ਇਹ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਸੀ, ਜੋ ਕਿ ਡਿਪਟੀ ਡਾਇਰੈਕਟਰ ਡੈਂਟਲ-ਕਮ-ਡੀ. ਡੀ. ਐੱਚ. ਓ. ਡਾ. ਸ਼ਰਨਜੀਤ ਕੌਰ ਤੇ ਸਿਵਲ ਸਰਜਨ ਡਾ. ਨਰਿੰਦਰ ਕੌਰ ਦੇ ਵਿਸ਼ੇਸ਼ ਉਪਰਾਲੇ ਕਰ ਕੇ ਹੀ ਸੰਪੂਰਨ ਹੋਇਆ।


Related News