ਸਿਹਤ ਵਿਭਾਗ ਨੇ ਕੀਤੀ ਕਾਰਵਾਈ, ਖਾਧ ਪਦਾਰਥਾਂ ਦੇ ਲਏ ਸੈਂਪਲ

Friday, Jul 27, 2018 - 11:54 PM (IST)

ਸਿਹਤ ਵਿਭਾਗ ਨੇ ਕੀਤੀ ਕਾਰਵਾਈ, ਖਾਧ ਪਦਾਰਥਾਂ ਦੇ ਲਏ ਸੈਂਪਲ

ਜਲਾਲਾਬਾਦ(ਬੰਟੀ)–ਸ਼ਹਿਰ ਅੰਦਰ ਬੱਚਿਆਂ ਦੇ ਖਾਣ-ਪੀਣ ਦੇ ਪਦਾਰਥਾਂ ਦੀਆਂ ਚੱਲ ਰਹੀਆਂ ਨਾਜਾਇਜ਼ ਫੈਕਟਰੀਆਂ ਤੇ ਸਰ੍ਹੋਂ ਦੇ ਤੇਲ ’ਚ ਵਰਤੇ ਜਾ ਰਹੇ ਕੈਮੀਕਲ ਸਬੰਧੀ  ਸ਼ਹਿਰ ਵਾਸੀਆਂ ਵੱੱਲੋਂ ਮੀਡੀਆ ਨੂੰ ਹਰ ਰੋਜ਼ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਨੂੰ ਵੇਖਦਿਆਂ ਸਾਡੇ ਪ੍ਰਤੀਨਿਧੀ ਵੱਲੋਂ ਖਬਰ ਲਾਏ ਜਾਣ ’ਤੇ ਅਗਲੇ ਦਿਨ ਹੀ ਸਿਹਤ ਵਿਭਾਗ ਹਰਕਤ ’ਚ ਆਇਆ ਤੇ ਸਿਹਤ ਵਿਭਾਗ ਦੀ  ਅਧਿਕਾਰੀ  ਗਗਨਪ੍ਰੀਤ ਕੌਰ ਨੇ ਤੁਰੰਤ ਕਾਰਵਾਈ ਕਰਦਿਆਂ ਦੁੱਧ, ਡੇਅਰੀਆਂ, ਕਰਿਆਨਾ ਸਟੋਰਾਂ, ਟੌਫੀਆਂ, ਕੁਰਕੁਰੇ, ਚਿਪਸ, ਹਲਵਾਈਆਂ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਖਾਣ ਵਾਲੇ ਪਦਾਰਥਾਂ ਦੀ ਸੈਂਪਲਿੰਗ ਕੀਤੀ  ਤੇ ਉਨ੍ਹਾਂ ਪਦਾਰਥਾਂ ਨੂੰ ਵਿਭਾਗ ਦੀ ਲੈਬਾਰਟਰੀ ’ਚ ਭੇਜਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਧਿਕਾਰੀ ਗਗਨਦੀਪ ਕੌਰ ਨੇ ਦੱਸਿਆ ਕਿ ਡੀ. ਸੀ. ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਹ ਚੈਕਿੰਗ ਕੀਤੀ ਜਾ ਰਹੀ ਹੈ ਤੇ ਕਈ ਦੁਕਾਨਦਾਰਾਂ ਦੇ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ ਗਏ ਹਨ। ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਉਨ੍ਹਾਂ ਵੱਲੋਂ ਚੈਕਿੰਗ ਜਾਰੀ ਰਹੇਗੀ ਤੇ ਜੋ ਵੀ ਜਨਤਾ ਦੀ ਸਿਹਤ ਨਾਲ ਖਿਲਵਾਡ਼ ਕਰਦਾ ਪਾਇਆ ਗਿਆ, ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
 


Related News