ਸਿਹਤ ਵਿਭਾਗ ਨੇ ''ਕੋਟਪਾ'' ਐਕਟ ਅਧੀਨ ਕੱਟੇ ਚਲਾਨ
Sunday, Mar 04, 2018 - 12:22 PM (IST)

ਚੱਬੇਵਾਲ (ਗੁਰਮੀਤ)— ਡਾ. ਰੇਣੂ ਸੂਦ ਸਿਵਲ ਸਰਜਨ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਮੁਤਾਬਕ ਡਾ. ਸੰਦੀਪ ਕੁਮਾਰ ਖਰਬੰਦਾ ਐੱਸ. ਐੱਮ. ਓ. ਹਾਰਟਾ ਬਡਲਾ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਤੰਬਾਕੂ ਐਕਟ 'ਕੋਟਪਾ' ਅਧੀਨ ਅੱਡਾ ਚੱਬੇਵਾਲ ਦੇ ਆਸ-ਪਾਸ ਜਨਤਕ ਸਥਾਨਾਂ 'ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਅਤੇ ਚਲਾਨ ਕੱਟੇ ਗਏ। ਹੈਲਥ ਇੰਸਪੈਕਟਰ ਰਣਜੀਤ ਸਿੰਘ, ਹੈਲਥ ਇੰਸਪੈਕਟਰ ਰਾਜ ਕੁਮਾਰ, ਗੁਰਮੇਲ ਸਿੰਘ ਐੱਮ. ਪੀ. ਐੱਚ. ਡਬਲਯੂ., ਰਾਜੇਸ਼ ਕੁਮਾਰ ਐੱਮ. ਪੀ. ਐੱਚ. ਡਬਲਯੂ. ਅਤੇ ਕਰਨੈਲ ਸਿੰਘ ਐੱਮ. ਐੱਲ. ਟੀ. ਨੇ ਜਾਂਚ ਦੌਰਾਨ ਦਰਜਨ ਦੇ ਕਰੀਬ ਸਿਗਰਟ-ਬੀੜੀ ਪੀਣ ਵਾਲਿਆਂ ਦੇ ਚਲਾਨ ਕੱਟੇ। ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੰਬਾਕੂ, ਬੀੜੀ ਅਤੇ ਸਿਗਰਟਨੋਸ਼ੀ ਦੀ ਪੂਰਨ ਰੋਕਥਾਮ ਲਈ ਸਹਿਯੋਗ ਦੇਣ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਬੀੜੀ-ਸਿਗਰਟ ਪੀਣ ਅਤੇ ਤੰਬਾਕੂ ਖਾਣ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਸਾਹ ਦੀਆਂ ਬੀਮਾਰੀਆਂ, ਟੀ. ਬੀ., ਖੰਘ, ਫੇਫੜਿਆਂ ਦੀਆਂ ਬੀਮਾਰੀਆਂ, ਦਿਲ ਦੀਆਂ ਬੀਮਾਰੀਆਂ ਆਦਿ ਹੁੰਦੀਆਂ ਹਨ।