ਕਮਿਊਨਿਟੀ ਹੈਲਥ ਸੈਂਟਰ ਨੂਰਪੁਰਬੇਦੀ ਗਰੀਬ ਲੋਕਾਂ ਨੂੰ ਪ੍ਰਦਾਨ ਕਰ ਰਿਹੈ ਮਿਆਰੀ ਸਿਹਤ ਸੇਵਾਵਾਂ

08/27/2018 4:28:37 AM

 ਨੂਰਪੁਰਬੇਦੀ,   (ਭੰਡਾਰੀ)-  ਕਮਿਊਨਿਟੀ ਹੈਲਥ ਸੈਂਟਰ ਨੂਰਪੁਰਬੇਦੀ ਸ਼ਹਿਰੀ ਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਦਿਸ਼ਾ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
 ਐੱਸ. ਐੱਮ. ਓ. ਡਾ. ਸ਼ਿਵ ਕੁਮਾਰ ਨੇ ਦੱਸਿਆ ਕਿ ਹਸਪਤਾਲ ਵੱਲੋਂ ਓ. ਪੀ. ਡੀ. ਰਾਹੀਂ ਹਰ ਮਹੀਨੇ ਕਰੀਬ 3 ਹਜ਼ਾਰ ਮਰੀਜ਼ਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਤੇ ਮੁੱਢਲੇ ਟੈਸਟ ਕੀਤੇ ਜਾਂਦੇ ਹਨ। ਕੇਂਦਰ ਸਰਕਾਰ ਵੱਲੋ ਚਲਾਏ ਜਾ ਰਹੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਤਰੀਕ ਨੂੰ ਕੈਂਪ ਲਾ ਕੇ ਗਰਭਵਤੀ ਅੌਰਤਾਂ ਦੀ ਮੁਫਤ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਮਾਂ ਤੇ ਬੱਚੇ ਦੀ ਦੇਖਭਾਲ ਲਈ ਅੌਰਤ ਦੇ ਗਰਭਵਤੀ ਹੋਣ ਤੋਂ ਲੈ ਕੇ ਬੱਚੇ ਦੇ 5 ਸਾਲ ਤੱਕ ਹੋਣ ’ਤੇ ਮਮਤਾ ਦਿਵਸ ਰਾਹੀਂ ਸੰਪੂਰਨ ਟੀਕਾਕਰਨ ਕੀਤਾ ਜਾ ਰਿਹਾ ਹੈ। 
ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਅਧੀਨ ਸਕੂਲ ਹੈਲਥ ਟੀਮ ਵੱਲੋਂ ਸਰਕਾਰੀ ਸਕੂਲਾਂ ਤੇ ਆਂਗਣਵਾਡ਼ੀ ਸੈਂਟਰਾਂ ’ਚ ਬੱਚਿਆਂ ਦੀ ਜਾਂਚ ਕਰ ਕੇ 6 ਦਿਲ ਦੇ, 2 ਕੰਨਾਂ ਵਾਲੇ ਮਰੀਜ਼ਾਂ ਦੇ ਮੁਫਤ ਆਪਰੇਸ਼ਨ ਕਰਵਾਏ ਗਏ ਜਦਕਿ ਦਿਲ ’ਚ ਛੇਕ, ਬੋਲ਼ਾਪਣ, ਪੈਰਾਂ ਦਾ ਟੇਢਾ ਹੋਣਾ ਆਦਿ 30 ਜਮਾਂਦਰੂ ਬੀਮਾਰੀਆਂ ਦਾ ਇਲਾਜ ਕਰਵਾਇਆ ਗਿਆ। ਗੈਰ-ਸੰਚਾਰੀ ਪ੍ਰੋਗਰਾਮ ਅਧੀਨ ਰੋਗਾਂ ਦੀ ਰੋਕਥਾਮ ਲਈ ਜ਼ਰੂਰਤਮੰਦਾਂ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਅਧੀਨ ਹਾਈਪਰਟੈਂਸ਼ਨ, ਸ਼ੂਗਰ, ਅੌਰਤਾਂ ’ਚ ਛਾਤੀ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ ਤੋਂ ਇਲਾਵਾ ਪੁਰਸ਼ਾਂ ਦੇ 4180 ਅਤੇ 6582 ਅੌਰਤਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ। ਹਸਪਤਾਲ ਵਿਖੇ ਓਟ ਕਲੀਨਿਕ ਪ੍ਰੋਗਰਾਮ ਅਧੀਨ 26 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਉਪਰੰਤ ਉਨ੍ਹਾਂ ਦੀ ਕਾਊਂਸਲਿੰਗ ਕਰ ਕੇ ਮੁਫਤ ਦਵਾਈ ਖਿਲਾਈ ਗਈ। ਐੱਮ. ਆਰ. ਕੰਪੇਨ ਦੌਰਾਨ ਸਮੁੱਚੇ ਸਰਕਾਰੀ, ਪ੍ਰਾਈਵੇਟ ਤੇ ਆਾਂਗਣਵਾਡ਼ੀਆਂ ’ਚ ਇਨਰੋਲਡ ਬੱਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਗਿਆ ਤੇ ਨੈਸ਼ਨਲ ਡੀ-ਵਾਰਮਿੰਗ ਪ੍ਰੋਗਰਾਮ ਅਧੀਨ ਬੱਚਿਆਂ ਨੂੰ ਗੋਲੀਆਂ ਖੁਆਈਆਂ ਗਈਆਂ।
 ਮਾਈਗ੍ਰੇਟਰੀ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਪਿਲਾਈ ਗਈ ਤੇ ਦਸਤ ਰੋਕੂਪੰਦਰਵਾਡ਼ਾ ਪ੍ਰੋਗਰਾਮ ਅਧੀਨ 0-5 ਸਾਲ ਤੱਕ ਦੇ ਬੱਚਿਆਂ ਨੂੰ ਓ. ਆਰ. ਐੱਸ. ਦੇ 8888 ਪੈਕੇਟ ਵੰਡੇ ਗਏ। ਅਪ੍ਰੈਲ 2018 ਤੋਂ ਹੁਣ ਤੱਕ 81 ਨਸਬੰਦੀ ਦੇ ਆਪਰੇਸ਼ਨ ਕੀਤੇ ਗਏ। ਇਸ ਤੋਂ ਇਲਾਵਾ ਕੌਮੀ ਦਿਵਸ, ਹਫਤੇ ਅਤੇ ਪੰਦਰਵਾਡ਼ੇ ਵੀ ਮਨਾਏ ਜਾਂਦੇ ਹਨ ਤੇ ਪੇਂਡੂ ਖੇਤਰ ’ਚ ਫੈਲੇ ਨਸ਼ਿਆਂ ਦੇ ਕੋਹਡ਼ ਨੂੰ ਦੂਰ ਕਰਨ ਲਈ ‘ਮਿਸ਼ਨ ਤੰਦਰੁਸਤ ਪੰਜਾਬ’ ਤੇ ‘ਡੇਪੋ’ ਪ੍ਰੋਗਰਾਮ ਤਹਿਤ ਜ਼ਰੂਰਤਮੰਦਾਂ ਦਾ ਢੁੱਕਵਾਂ ਇਲਾਜ ਕੀਤਾ ਜਾ ਰਿਹਾ ਹੈ। ਤੰਬਾਕੂ ਐਕਟ 2003 ਅਧੀਨ ਪਬਲਿਕ ਸਥਾਨਾਂ ’ਤੇ ਤੰਬਾਕੂ ਦਾ ਸੇਵਨ ਕਰਨ ਵਾਲੇ 52 ਲੋਕਾਂ ਦੇ ਚਲਾਨ ਕੀਤੇ ਗਏ ਜਦਕਿ ਮਲੇਰੀਏ ਅਤੇ ਡੇਂਗੂ ਸਬੰਧੀ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।  


Related News