ਸੈਂਟਰਲ ਜੇਲ੍ਹ ’ਚ ਹੈੱਡ ਵਾਰਡਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

Friday, Feb 03, 2023 - 03:17 AM (IST)

ਸੈਂਟਰਲ ਜੇਲ੍ਹ ’ਚ ਹੈੱਡ ਵਾਰਡਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

ਲੁਧਿਆਣਾ (ਸਿਆਲ)–ਤਾਜਪੁਰ ਰੋਡ ਸੈਂਟਰਲ ਜੇਲ੍ਹ ਦੇ ਹੈੱਡ ਵਾਰਡਨ ਜਗਦੇਵ ਸਿੰਘ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਗਰਾਓਂ ਨੇੜੇ ਇਕ ਪਿੰਡ ਦਾ ਰਹਿਣ ਵਾਲਾ ਹੈੱਡ ਵਾਰਡਨ ਜਗਦੇਵ ਸਿੰਘ ਹਰ ਦਿਨ ਦੀ ਤਰ੍ਹਾਂ ਅੱਜ ਸਵੇਰੇ ਡਿਊਟੀ ਕਰਨ ਲਈ ਜੇਲ੍ਹ ਕੰਪਲੈਕਸ ਵਿਚ ਪੁੱਜਾ ਅਤੇ ਹਾਲਤ ਠੀਕ ਨਾ ਹੋਣ ਕਾਰਨ ਡਿੱਗ ਗਿਆ, ਉੱਥੇ ਹੀ ਕਰਮਚਾਰੀਆਂ ਨੇ ਉਸ ਨੂੰ ਤਰੰਤ ਜਾ ਕੇ ਚੁੱਕਿਆ ਅਤੇ ਹਾਲਤ ਖਰਾਬ ਹੋਣ ਦੀ ਸੂਚਨਾ ਮੈਡੀਕਲ ਅਧਿਕਾਰੀ ਨੂੰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਦੇ LG ਵੱਲੋਂ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਜਾਣ ਤੋਂ ਰੋਕਣ ’ਤੇ ਬੋਲੇ CM ਕੇਜਰੀਵਾਲ

ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਹੈੱਡ ਵਾਰਡਨ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਮੈਡੀਕਲ ਰਿਪੋਰਟ ਆਉਣ ਉਪਰੰਤ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

ਇਹ ਖ਼ਬਰ ਵੀ ਪੜ੍ਹੋ : ਜੀਜੇ-ਸਾਲੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰ ’ਚ ਵਿਛੇ ਸੱਥਰ 


author

Manoj

Content Editor

Related News