ਬੱਚਿਆਂ ਤੋਂ ਇੱਟਾਂ ਚੁਕਾਉਂਦੇ ਹੈੱਡਮਾਸਟਰ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ

Wednesday, Dec 11, 2019 - 06:01 PM (IST)

ਬੱਚਿਆਂ ਤੋਂ ਇੱਟਾਂ ਚੁਕਾਉਂਦੇ ਹੈੱਡਮਾਸਟਰ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ

ਫਰੀਦਕੋਟ (ਜਗਤਾਰ ਦੋਸਾਂਝ) - ਫਰੀਦਕੋਟ ਜ਼ਿਲੇ ਦੇ ਪਿੰਡ ਸਰਾਵਾਂ ਵਿਖੇ ਪਿੰਡ ਵਾਸੀਆਂ ਵਲੋਂ ਸਰਕਾਰੀ ਸਕੂਲ ਦੇ ਹੈੱਡ ਮਾਸਟਰ ਦੀ ਮਿਲ ਕੇ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦਾ ਪਤਾ ਲੱਗਣ ’ਤੇ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ 'ਚ ਜ਼ਖਮੀ ਪਏ ਪਿੰਡ ਵਾਸੀ ਨੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਹੈੱਡ ਮਾਸਟਰ ਵਲੋਂ ਬੱਚਿਆਂ ਕੋਲੋਂ ਪੜ੍ਹਾਈ ਛੱਡ ਮਜਦੂਰੀ ਕਰਵਾਈ ਜਾ ਰਹੀ ਸੀ। ਬੱਚਿਆਂ ਕੋਲੋ ਨਾਲੀਆਂ ’ਚੋ ਇੱਟਾਂ ਚੁਕਵਾਈਆਂ ਜਾ ਰਹੀਆਂ ਸਨ। ਮਾਸਟਰ ਨਾਲ ਖੜਾ ਮੁੰਡਾ ਮਜ਼ਦੂਰੀ ਕਰ ਰਹੇ ਬੱਚਿਆਂ ਦੀ ਵੀਡੀਓ ਬਣਾ ਰਿਹਾ ਸੀ। 

ਉਸ ਨੇ ਦੱਸਿਆ ਕਿ ਸਕੂਲ ਦੇ ਹੈੱਡ ਮਾਸਟਰ ਨੇ ਉਕਤ ਮੁੰਡਾ ਨੂੰ ਇਸ ਦੀ ਵੀਡੀਓ ਨਾ ਬਣਾਉਣ ਲਈ ਕਿਹਾ ਪਰ ਨੌਜਵਾਨ ਨਾ ਮੰਨਿਆ। ਇੰਨੇ ਨੂੰ ਹੈੱਡ ਮਾਸਟਰ ਨੂੰ ਗੁੱਸਾ ਆ ਗਿਆ ਅਤੇ ਉਹ ਉਸ ਕੋਲ ਚੱਲਾ ਗਿਆ। ਵੀਡੀਓ ਕਾਰਨ ਮਾਸਟਰ ਨੇ ਪਿੰਡ ਵਾਸੀਆਂ ਨਾਲ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਕੂਲ ਦੇ ਹੈੱਡ ਮਾਸਟਰ ਨੇ ਆਪਣੇ ’ਤੇ ਲਗਾਏ ਦੋਸ਼ਾਂ ਨੂੰ ਨਕਾਰਿਆ।  ਇਸ ਮਾਮਲੇ ਦੇ ਸਬੰਧ ’ਚ ਜਦੋਂ ਜ਼ਿਲੇ ਦੀ ਡੀ.ਈ.ਓ. ਨਾਲ ਗੱਲਬੀਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਧਿਆਨ ’ਚ ਹੋਣ ਦੀ ਗੱਲ ਕਹਿ ਤੇ ਪੁੱਛ- ਪੜਤਾਲ ਕਰਨ ਦੀ ਗੱਲ ਕਹੀ। 
 


author

rajwinder kaur

Content Editor

Related News