ASI ਨੂੰ ਇਤਰਾਜ਼ਯੋਗ ਹਾਲਤ ''ਚ ਫੜ੍ਹਨ ਵਾਲੇ ਹੌਲਦਾਰ ਨਾਲ ਹੋਇਆ ਧੱਕਾ, ਦੁਖ਼ੀ ਹੋਏ ਨੇ ਚੁੱਕਿਆ ਵੱਡਾ ਕਦਮ
Monday, Dec 07, 2020 - 10:03 AM (IST)
ਅੰਮ੍ਰਿਤਸਰ (ਅਰੁਣ) : ਛੇਹਰਟਾ ਥਾਣੇ ਅਧੀਨ ਪੈਂਦੀ ਪੁਲਸ ਚੌਂਕੀ ਖੰਡਵਾਲਾ ’ਚ ਤਾਇਨਾਤ ਇਕ ਹੌਲਦਾਰ ਨੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ, ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਹੌਲਦਾਰ ਦੀ ਮੌਤ ਦੀ ਖ਼ਬਰ ਦੀ ਭਿਣਕ ਪੈਂਦਿਆਂ ਹੀ ਖੰਡਵਾਲਾ ਧੱਕਾ ਕਾਲੋਨੀ ਇਲਾਕਾ ਵਾਸੀਆਂ ਨੇ ਖੰਡਵਾਲਾ ਚੌਂਕੀ ਦੇ ਬਾਹਰ ਰੋਸ ਧਰਨਾ ਦਿੰਦਿਆਂ ਹੌਲਦਾਰ ਦੀ ਮੌਤ ਦੇ ਕਸੂਰਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਰੋਸ ਵਿਖਾਵਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ 'ਚ ਮੁੜ ਸ਼ਾਮਲ ਹੋਏ ਵਿਧਾਇਕ 'ਜਗਤਾਰ ਸਿੰਘ ਜੱਗਾ'
ਜਾਣੋ ਕੀ ਹੈ ਪੂਰਾ ਮਾਮਲਾ
ਇਲਾਕਾ ਵਾਸੀਆਂ ਮੁਤਾਬਕ ਬੀਤੀ ਰਾਤ ਧੱਕਾ ਕਾਲੋਨੀ ਸਥਿਤ ਇਕ ਘਰ ’ਚ ਚੱਲ ਰਹੇ ਬਦਕਾਰੀ ਦੇ ਅੱਡੇ ’ਤੇ ਛਾਪਾ ਮਾਰਨ ਪੁੱਜੇ ਹੌਲਦਾਰ ਗੁਰਨਾਮ ਸਿੰਘ ਨੇ ਉੱਥੇ ਮੌਜੂਦ ਸ਼ਹਿਰ ਦੇ ਇਕ ਪਾਸ਼ ਇਲਾਕੇ ਦੇ ਚੌਂਕੀ ਇੰਚਾਰਜ ਨੂੰ ਇਤਰਾਜ਼ਯੋਗ ਹਾਲਤ ’ਚ ਕਾਬੂ ਕਰਨ ਮਗਰੋਂ ਖੰਡਵਾਲਾ ਪੁਲਸ ਚੌਂਕੀ ਲਿਆਂਦਾ, ਜਿੱਥੇ ਖੰਡਵਾਲਾ ਚੌਂਕੀ ਇੰਚਾਰਜ ਅਤੇ ਉਕਤ ਚੌਂਕੀ ਇੰਚਾਰਜ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਉਲਟਾ ਗੁਰਨਾਮ ਸਿੰਘ ਨੂੰ ਕਾਰਵਾਈ ਲਈ ਧਮਕਾਇਆ ਗਿਆ, ਜਿਸ ਤੋਂ ਦੁਖ਼ੀ ਹੋ ਕੇ ਗੁਰਨਾਮ ਸਿੰਘ ਨੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਇਸ ਤਾਰੀਖ਼ ਨੂੰ ਖੁੱਲ੍ਹਣ ਜਾ ਰਿਹੈ 9 ਮਹੀਨਿਆਂ ਤੋਂ ਬੰਦ 'ਛੱਤਬੀੜ ਚਿੜੀਆਘਰ'
ਹੌਲਦਾਰ ਗੁਰਨਾਮ ਸਿੰਘ ਦੀ ਮੌਤ ਮਗਰੋਂ ਇਲਾਕਾ ਵਾਸੀਆਂ ਨੇ ਮੁਹੱਲੇ ’ਚ ਚੱਲ ਰਹੇ ਬਦਕਾਰੀ ਦੇ ਅੱਡੇ ਤੋਂ ਚੌਂਕੀ ਇੰਚਾਰਜ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ’ਤੇ ਨਾਅਰੇਬਾਜ਼ੀ ਕੀਤੀ ਅਤੇ ਕਾਰਵਾਈ ਕੀਤੇ ਜਾਣ ਤੱਕ ਰੋਸ ਧਰਨਾ ਬਰਕਰਾਰ ਰੱਖਣ ਦੀ ਚਿਤਾਵਨੀ ਦਿੱਤੀ। ਮੌਕੇ ’ਤੇ ਪਹੁੰਚੇ ਏ. ਸੀ. ਪੀ. ਪੱਛਮੀ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਨੋਟ : ਡਿਊਟੀ 'ਚ ਦਖ਼ਲ ਅੰਦਾਜ਼ੀ ਤੋਂ ਦੁਖ਼ੀ ਹੌਲਦਾਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਬਾਰੇ ਦਿਓ ਰਾਏ