ਥਾਣੇ ’ਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਿਆ, ਬਾਹਰੋਂ ਮੋਟਰਸਾਈਕਲ ਚੋਰੀ (ਵੀਡੀਓ)

Sunday, Apr 03, 2022 - 01:15 AM (IST)

ਥਾਣੇ ’ਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਿਆ, ਬਾਹਰੋਂ ਮੋਟਰਸਾਈਕਲ ਚੋਰੀ (ਵੀਡੀਓ)

ਸ੍ਰੀ ਚਮਕੌਰ ਸਾਹਿਬ (ਕੌਸ਼ਲ)-ਸਥਾਨਕ ਥਾਣੇ ਵਿਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਏ ਵਿਅਕਤੀ ਦਾ ਥਾਣੇ ਦੇ ਗੇਟ ਅੱਗੇ ਖੜ੍ਹਾ ਮੋਟਰਸਾਈਕਲ ਹੀ ਚੋਰੀ ਹੋ ਗਿਆ। ਚੋਰਾਂ ਦੇ ਇੰਨੇ ਹੌਸਲੇ ਵਧ ਗਏ ਹਨ ਕਿ ਸ਼ਹਿਰ ਅੰਦਰ ਥਾਂ-ਥਾਂ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੇ ਬਾਵਜੂਦ ਵੀ ਚੋਰ ਥਾਣੇ ਅੱਗੇ ਖੜ੍ਹਾ ਮੋਟਰਸਾਈਕਲ ਹੀ ਉਡਾ ਕੇ ਲੈ ਗਏ।

ਇਹ ਵੀ ਪੜ੍ਹੋ : ਦੇਓਬਾ ਦੀ ਭਾਰਤ ਯਾਤਰਾ ਸ਼ੁਰੂ ਹੁੰਦੇ ਹੀ ਨੇਪਾਲ ਦੇ ਗ੍ਰਹਿ ਮੰਤਰੀ ਖੰਡ ਬਣੇ ਕਾਰਜਕਾਰੀ ਪ੍ਰਧਾਨ ਮੰਤਰੀ

ਕਹਿਣ ਤੋਂ ਭਾਵ ਕੀ ਅਜੋਕੇ ਸਮੇਂ ਵਿਚ ਅਪਰਾਧੀ ਪੁਲਸ ਨੂੰ ਟਿੱਚ ਜਾਣਦੇ ਹਨ। ਚੋਰੀ ਸਬੰਧੀ ਜਾਣਕਾਰੀ ਦਿੰਦਿਆ ਸ਼ੁਕਰਦੀਨ ਪੁੱਤਰ ਦਲਮੀਰ ਨੇ ਦੱਸਿਆ ਕਿ ਉਹ ਉਕਤ ਰਿਪੋਰਟ ਲਿਖਾਉਣ ਲਈ ਕੁਝ ਸਮੇਂ ਲਈ ਸਥਾਨਕ ਥਾਣੇ ਅੰਦਰ ਗਿਆ ਸੀ ਪਰ ਜਦੋਂ ਉਹ ਵਾਪਸ ਆਇਆ ਤਾਂ ਮੇਰਾ ਮੋਟਰਸਾਈਕਲ ਉੱਥੋਂ ਗਾਇਬ ਸੀ। ਮੈਂ ਥਾਣੇ ਨੇੜਿਓਂ ਹੋਈ ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਪ੍ਰਮਾਣੂ ਊਰਜਾ ਏਜੰਸੀ ਦੇ ਮੁਖੀ ਚੇਰਨੋਬਿਲ ਦਾ ਕਰਨਗੇ ਦੌਰਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News