ਮੌਜੂਦਾ ਹਾਲਾਤ ਨੂੰ ਦੇਖਦਿਆਂ ਸਾਬਕਾ ਵਿਧਾਇਕਾਂ ਦੀ ਸਕਿਓਰਿਟੀ ਨਹੀਂ ਲੈਣੀ ਚਾਹੀਦੀ ਵਾਪਸ : ਸੁਖਦੇਵ ਢੀਂਡਸਾ

Saturday, Apr 23, 2022 - 06:58 PM (IST)

ਮੌਜੂਦਾ ਹਾਲਾਤ ਨੂੰ ਦੇਖਦਿਆਂ ਸਾਬਕਾ ਵਿਧਾਇਕਾਂ ਦੀ ਸਕਿਓਰਿਟੀ ਨਹੀਂ ਲੈਣੀ ਚਾਹੀਦੀ ਵਾਪਸ : ਸੁਖਦੇਵ ਢੀਂਡਸਾ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਅਜੇ ਤਕ ਸਰਕਾਰ ਦਾ ਕਾਰਜਕਾਲ ਕਿਸ ਤਰ੍ਹਾਂ ਦਾ ਰਿਹਾ। ਅਜੇ ਸਰਕਾਰ ਉੱਤੇ ਕੋਈ ਵੀ ਕਿੰਤੂ-ਪ੍ਰੰਤੂ ਕਰਨਾ ਜਲਦਬਾਜ਼ੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਸਾਬਕਾ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਦੀ ਸਕਿਓਰਿਟੀ ਵਾਪਸ ਲੈਣ ’ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਪੰਜਾਬ ’ਚ ਲਗਾਤਾਰ ਹੀ ਕਤਲ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਅਤੇ ਇਸ ਨੂੰ ਦੇਖਦਿਆਂ ਸਾਬਕਾ ਵਿਧਾਇਕਾਂ ਨੂੰ ਪੁੱਛ ਕੇ ਹੀ ਸਕਿਓਰਿਟੀ ਵਾਪਸ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜੁਗਾੜੂ ਰੇਹੜੀ ’ਤੇ ਪਾਬੰਦੀ ਨੂੰ ਲੈ ਕੇ ਅਕਾਲੀ ਦਲ ਦੀ CM ਮਾਨ ਨੂੰ ਅਪੀਲ, ਕਿਹਾ-ਹਜ਼ਾਰਾਂ ਲੋਕ ਹੋ ਜਾਣਗੇ ਬੇਰੁਜ਼ਗਾਰ

ਇਸੇ ਦੌਰਾਨ ਬੰਦੀ ਸਿੰਘਾਂ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ ਹਨ ਅਤੇ ਇਸ ਬਾਰੇ ਉਨ੍ਹਾਂ ਵੱਲੋਂ ਵਧੀਆ ਰਿਸਪਾਂਸ ਦਿੱਤਾ ਗਿਆ ਸੀ। ਹੁਣ ਵੇਖਣਾ ਹੋਵੇਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਕਦੋਂ ਤੱਕ ਹੋ ਸਕਦੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ’ਚ ਚੱਲ ਰਹੇ ਕਾਟੋ-ਕਲੇਸ਼ ’ਤੇ ਬੋਲਦਿਆਂ ਕਿਹਾ ਕਿ ਤੁਸੀਂ ਪਾਰਟੀ ’ਚ ਦਖਲਅੰਦਾਜ਼ੀ ਨਹੀਂ ਦੇ ਸਕਦੇ ਪਰ ਜਿਸ ਪਾਰਟੀ ’ਚ ਅਨੁਸ਼ਾਸਨ ਨਹੀਂ ਹੁੰਦਾ, ਉਹ ਪਾਰਟੀ ਕਦੀ ਵੀ ਤਰੱਕੀ ਨਹੀਂ ਕਰ ਸਕਦੀ।  


author

Manoj

Content Editor

Related News