HDFC ਬੈਂਕ ਦੀ ਕੈਸ਼ ਸੈਫ ਲੈ ਜਾਣ ਵਾਲੇ 9 ਲੁਟੇਰਿਆਂ ’ਚੋਂ 4 ਗਿ੍ਫਤਾਰ

Monday, Feb 10, 2020 - 01:09 PM (IST)

HDFC ਬੈਂਕ ਦੀ ਕੈਸ਼ ਸੈਫ ਲੈ ਜਾਣ ਵਾਲੇ 9 ਲੁਟੇਰਿਆਂ ’ਚੋਂ 4 ਗਿ੍ਫਤਾਰ

ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਦੇ ਪਿੰਡ ਭਾਗੋਕੇ ’ਚ ਐੱਚ.ਡੀ.ਐੱਫ.ਸੀ ਬੈਂਕ ਦਾ ਛੱਟਰ ਤੋੜ ਕੈਸ਼ ਸੈਫ ਨੂੰ ਚੁੱਕ ਕੇ ਲੈ ਜਾਣ ਵਾਲੇ 9 ਲੁਟੇਰਿਆਂ ਦੇ ਗਿਰੋਹ ਦੇ 4 ਮੈਂਬਰਾਂ ਨੂੰ ਗਿ੍ਫਤਾਰ ਕਰ ਲੈਣ ਦੀ ਸੂਚਨਾ ਮਿਲੀ ਹੈ। ਥਾਣਾ ਮੱਲਾਂਵਾਲੀ ਦੀ ਪੁਲਸ ਨੇ ਇਹ ਸਫਲਤਾ ਐਸ.ਪੀ. ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਦੀ ਅਗਵਾਈ ’ਚ ਹਾਸਲ ਕੀਤੀ ਹੈ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਫਿਰੋਜ਼ਪੁਰ ਭੂਪਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਉਕਤ ਲੁਟੇਰਿਆਂ ਤੋਂ ਇਕ ਆਈ.20 ਕਾਰ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਹੈ, ਜਦਕਿ ਇਸ ਗਿਰੋਹ ਦੇ 5 ਮੈਂਬਰ ਅਜੇ ਵੀ ਫਰਾਰ ਹਨ।

PunjabKesari

ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਅਮਨਦੀਪ ਸਿੰਘ ਉਰਫ ਸਾਬੂ, ਥਿੰਦੂ, ਕਮਲਦੀਪ ਉਰਫ ਨਿੱਕਾ ਅਤੇ ਲਵਪ੍ਰੀਤ ਵਜੋਂ ਹੋਈ ਹੈ ਅਤੇ ਫਰਾਰ ਨੌਜਵਾਨ ਜਗਸੀਰ ਸਿੰਘ ਉਰਫ ਕਾਲਾ, ਲਵਪ੍ਰੀਤ ਸਿੰਘ, ਹਰਨੇਕ ਸਿੰਘ ਨੇਕਾ, ਭਗਤ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਵਾਰਦਾਤ ਦੇ ਸਮੇਂ ਕੈਸ਼ ਸੈਫ ਨੂੰ ਕੁਝ ਨਹੀਂ ਹੋਇਆ ਅਤੇ ਨਾ ਹੀ ਉਹ ਖੁੱਲ੍ਹ ਸਕੀ।


author

rajwinder kaur

Content Editor

Related News