ਸੁਰੱਖਿਆ ਦੀ ਘਾਟ ਕਾਰਨ ਹਵਾਰਾ ਨੂੰ ਖਰੜ ਦੀ ਅਦਾਲਤ ''ਚ ਨਹੀਂ ਕੀਤਾ ਗਿਆ ਪੇਸ਼

Sunday, Aug 20, 2017 - 06:37 AM (IST)

ਸੁਰੱਖਿਆ ਦੀ ਘਾਟ ਕਾਰਨ ਹਵਾਰਾ ਨੂੰ ਖਰੜ ਦੀ ਅਦਾਲਤ ''ਚ ਨਹੀਂ ਕੀਤਾ ਗਿਆ ਪੇਸ਼

ਖਰੜ  (ਅਮਰਦੀਪ) – ਖਰੜ ਦੀ ਮਾਣਯੋਗ ਅਦਾਲਤ ਨੇ ਇਕ ਮਾਮਲੇ ਵਿਚ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਸਬੰਧੀ ਖਰੜ ਦੀ ਸਦਰ ਪੁਲਸ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਅੱਜ ਹਵਾਰਾ ਨੂੰ ਖਰੜ ਦੀ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਹਵਾਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਖਰੜ ਭੇਜਣ ਦੇ ਅਦਾਲਤੀ ਦਸਤਾਵੇਜ਼ ਤਿਹਾੜ ਜੇਲ ਦਿੱਲੀ ਦੇ ਅਧਿਕਾਰੀਆਂ ਨੂੰ ਭੇਜ ਦਿੱਤੇ ਸਨ ਪਰ ਅੱਜ ਤਿਹਾੜ ਜੇਲ ਦੇ ਅਧਿਕਾਰੀਆਂ ਨੇ ਸੁਰੱਖਿਆ ਦੀ ਘਾਟ ਕਾਰਨ ਹਵਾਰਾ ਨੂੰ ਖਰੜ ਦੀ ਅਦਾਲਤ ਵਿਚ ਪੇਸ਼ ਨਾ ਕੀਤਾ।   ਅਦਾਲਤ ਨੇ ਹੁਣ ਹਵਾਰਾ ਨੂੰ ਦੋਬਾਰਾ 19 ਸਤੰਬਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।


Related News