ਜਲੰਧਰ: ਹਵੇਲੀ ਦੇ ਮਾਲਕ ਸਤੀਸ਼ ਜੈਨ ਦੀ ਭਾਬੀ ''ਤੇ ਹਮਲਾ ਕਰਨ ਵਾਲਾ ਨੌਕਰ ਗ੍ਰਿਫਤਾਰ (ਤਸਵੀਰਾਂ)

07/10/2017 6:55:18 PM

ਜਲੰਧਰ/ਫਗਵਾੜਾ— ਹਵੇਲੀ ਗਰੁੱਪ ਦੇ ਮਾਲਕ ਸਤੀਸ਼ ਜੈਨ ਦੀ ਭਾਬੀ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਫਰਾਰ ਨੌਕਰ ਅਸ਼ੋਕ ਨੂੰ ਯੂ. ਪੀ. ਪੁਲਸ ਵੱਲੋਂ ਸੋਮਵਾਰ ਨੂੰ ਅਮੇਠੀ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਹਵੇਲੀ ਗਰੁੱਪ ਦੇ ਮਾਲਕ ਸਤੀਸ਼ ਜੈਨ ਦੇ ਛੋਟੀ ਬਾਰਾਂਦਰੀ 'ਚ ਰਹਿੰਦੇ ਭਰਾ ਅਜੀਤ ਜੈਨ ਦੀ ਪਤਨੀ ਸੁਨੀਤਾ ਜੈਨ 'ਤੇ ਉਨ੍ਹਾਂ ਦੇ ਨੌਕਰ ਨੇ ਚੋਰੀ ਕਰਨ ਦੇ ਮਕਸਦ ਨਾਲ ਚਾਕੂ ਅਤੇ ਕੈਂਚੀ ਦੇ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਸੀ। ਇਸ ਹਮਲੇ 'ਚ ਸੁਨੀਤਾ ਜੈਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਹਮਲਾ ਕਰਨ ਤੋਂ ਬਾਅਦ ਭੱਜਦੇ ਸਮੇਂ ਉਹ ਚੋਰੀ ਕਰਨ ਦੌਰਾਨ ਇਕੱਠੇ ਕੀਤੇ ਗਏ ਕੀਮਤੀ ਸਾਮਾ, ਨਕਦੀ ਅਤੇ ਗਹਿਣਿਆਂ ਨਾਲ ਭਰਿਆ ਬੈਗ ਨਹੀਂ ਲਿਜਾ ਸਕਿਆ ਸੀ। 
ਤੁਹਾਨੂੰ ਦੱਸ ਦਈਏ ਅਜੀਤ ਜੈਨ ਦਾ ਮੰਡੀ ਫੈਂਟਨਗੰਜ 'ਚ ਕਾਰੋਬਾਰ ਹੈ। ਛੋਟੀ ਬਾਰਾਂਦਰੀ ਸਥਿਤ ਨਿਵਾਸ 'ਤੇ ਉਹ, ਉਨ੍ਹਾਂ ਦੀ ਪਤਨੀ ਸੁਨੀਤਾ ਜੈਨ, ਬੇਟਾ ਮਧੂ ਜੈਨ ਅਤੇ ਬੇਟੀ ਸੋਨਮ ਜੈਨ ਰਹਿੰਦੇ ਹਨ। ਸ਼ਨੀਵਾਰ ਦੀ ਰਾਤ ਪਰਿਵਾਰ ਦੇ ਸਾਰੇ ਮੈਂਬਰ ਆਪਣੇ-ਆਪਣੇ ਕਮਰੇ 'ਚ ਸਨ ਅਤੇ ਕੋਠੀ ਦੇ ਬਾਹਰ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਮੌਜੂਦ ਸੀ ਜਦਕਿ 2 ਨੌਕਰ ਆਪਣੇ ਕੁਆਰਟਰ 'ਚ ਸਨ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 11.30 ਵਜੇ ਸੁਨੀਤਾ ਜੈਨ ਦੀ ਨੀਂਦ ਖੁੱਲ੍ਹੀ ਤਾਂ ਉਨ੍ਹਾਂ ਨੇ ਅਸ਼ੋਕ ਨੂੰ ਕੀਮਤੀ ਸਾਮਾਨ ਚੋਰੀ ਕਰਕੇ ਬੈਗ 'ਚ ਭਰ ਕੇ ਭੱਜਦੇ ਦੇਖਿਆ। ਇਹ ਦੇਖ ਕੇ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਤਾਂ ਅਸ਼ੋਕ ਨੇ ਉਸ ਦੇ ਕਮਰੇ 'ਚ ਪਈ ਕੈਂਚੀ, ਚਾਕੂ ਅਤੇ ਸ਼ੀਸ਼ੇ ਨਾਲ ਜਾਨਵੇਲਾ ਹਮਲਾ ਕੀਤਾ ਸੀ।


Related News