ਹੈਵਾਨੀਅਤ ਦੀ ਹੱਦ ਗੂੰਗੀ 62 ਸਾਲ ਦੀ ਬਜ਼ੁਰਗ ਮਹਿਲਾ ਨਾਲ ਜਬਰ-ਜ਼ਨਾਹ
Tuesday, Jan 16, 2018 - 06:31 AM (IST)

ਪਟਿਆਲਾ, (ਬਲਜਿੰਦਰ)- ਕਈ ਵਾਰ ਵਿਅਕਤੀ ਹਵਸ ਵਿਚ ਅੰਨ੍ਹਾ ਹੋ ਕੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਥਾਣਾ ਸਨੌਰ ਅਧੀਨ ਪੈਂਦੇ ਪਿੰਡ ਦੀਵਾਨਵਾਲਾ ਵਿਖੇ ਇਕ ਵਿਅਕਤੀ ਵੱਲੋਂ 62 ਸਾਲ ਦੀ ਗੂੰਗੀ ਮਹਿਲਾ ਨਾਲ ਜਬਰ-ਜ਼ਨਾਹ ਕਰਨ ਦਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਸਨੌਰ ਦੀ ਪੁਲਸ ਨੇ ਲਖਬੀਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਦੀਵਾਨਵਾਲਾ ਖਿਲਾਫ 376 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਮਹਿਲਾ ਦੇ ਪਤੀ ਰਾਮ ਸਰੂਪ ਵਾਸੀ ਪਿੰਡ ਦੀਵਾਨਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਵਿਅਕਤੀ ਉਸ ਸਮੇਂ ਉਸ ਦੇ ਘਰ ਆਇਆ ਜਦੋਂ ਉਹ ਘਰ ਵਿਚ ਨਹੀਂ ਸੀ। ਉਸ ਦੀ 62 ਸਾਲਾ ਪਤਨੀ ਜੋ ਕਿ ਜ਼ੁਬਾਨ ਤੋਂ ਬੋਲ ਨਹੀਂ ਸਕਦੀ, ਨਾਲ ਜਬਰ-ਜ਼ਨਾਹ ਕੀਤਾ।
ਮਹਿਲਾ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ-ਇਲਾਜ ਹੈ। ਪੁਲਸ ਨੇ ਰਾਮ ਸਰੂਪ ਦੀ ਸ਼ਿਕਾਇਤ 'ਤੇ ਲਖਵੀਰ ਸਿੰਘ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਸਖਤ ਨਿੰਦਾ ਕੀਤੀ ਗਈ।