ਪੁਲਸ ਜਾਂਚ ਰਿਪੋਰਟ ਲੈਣ ਲਈ ਕਮਿਸ਼ਨਰ ਨੂੰ ਮਿਲੀ ਮਿੰਟੀ, ਕੀਤੀ ਇਹ ਅਪੀਲ

Wednesday, Jul 05, 2017 - 07:25 PM (IST)

ਜਲੰਧਰ(ਮਹੇਸ਼)— ਹਰਵਿੰਦਰ ਕੌਰ ਮਿੰਟੀ ਨੇ ਦੱਸਿਆ ਕਿ ਪੁਲਸ ਵਲੋਂ ਉਸ ਦੇ ਮਾਮਲੇ ਸਬੰਧੀ ਬਣੀ ਜਾਂਚ ਟੀਮ ਦੁਆਰਾ ਕੀਤੀ ਗਈ ਜਾਂਚ ਦੀ ਰਿਪੋਰਟ ਦੇਣ ਤੋਂ ਮਨ੍ਹਾ ਕਰਨ ਉਪਰੰਤ ਉਹ ਮੰਗਲਵਾਰ ਨੂੰ ਪੁਲਸ ਕਮਿਸ਼ਨਰ ਸਿਨਹਾ ਨੂੰ ਮਿਲੀ ਅਤੇ ਉਨ੍ਹਾਂ ਕੋਲ ਲਿਖਤੀ ਅਪੀਲ ਦਾਇਰ ਕੀਤੀ ਹੈ। ਮਿੰਟੀ ਨੇ ਪੁਲਸ ਕਮਿਸ਼ਨਰ ਨੂੰ ਦੱਸਿਆ ਕਿ ਪੁਲਸ ਨੇ ਉਸ ਦੇ ਖੋਹੇ ਗਏ ਮੋਬਾਇਲ ਤੋਂ ਫੇਸਬੁੱਕ, ਜੀ. ਮੇਲ, ਆਈ. ਡੀ. ਕਿਥੇ, ਕਿਸ ਆਈ. ਪੀ. ਐਡਰੈੱਸ 'ਤੇ ਚੱਲੀ ਹੈ, ਕਿਸ ਆਈ. ਪੀ. ਐਡਰੈੱਸ ਨਾਲ ਉਸ ਦੇ ਸਾਰੇ ਪਾਸਵਰਡ ਚੈੱਕ ਕੀਤੇ ਗਏ ਹਨ, ਇਸ ਦੀ ਰਿਪੋਰਟ ਕਿਉਂ ਨਹੀਂ ਕਢਵਾਈ। ਇੰਨਾ ਹੀ ਨਹੀਂ, 26 ਮਾਰਚ ਰਾਤ ਨੂੰ ਪੁਲਸ ਕੰਟਰੋਲ ਰੂਮ 'ਤੇ ਕਿਸ ਵਿਅਕਤੀ ਨੇ ਗੱਲ ਕਰ ਕੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਥਾਣਾ ਸਦਰ ਦੇ ਸਾਬਕਾ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨਾਲ ਕਿਹੜੀ ਗੱਲ ਕਰਦਾ ਰਿਹਾ ਹੈ, ਇਸ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ। ਉਸ ਦਿਨ ਮੇਰੀ ਫੇਸਬੁੱਕ 'ਤੇ ਮੇਰੇ ਨਾਲ ਹੋਈ ਮਾਰਕੁੱਟ ਲਾਈਵ ਚੱਲ ਰਹੀ ਸੀ, ਜਿਸ 'ਚ ਸਾਹਿਲ ਸਾਂਪਲਾ ਸ਼ੇਰੂ ਸਾਫ ਨਜ਼ਰ ਆ ਰਹੇ ਸਨ, ਜਿਸ ਨੂੰ ਮੈਂ ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੋਬਾਇਲ 'ਚ ਦਿਖਾਈ ਸੀ। ਇਹ ਵੀਡੀਓ ਪੁਲਸ ਹੁਣ ਤਕ ਕਢਵਾ ਕੇ ਜਾਂਚ 'ਚ ਨਹੀਂ ਲਿਆ ਰਹੀ। ਸਾਂਪਲਾ ਪਰਿਵਾਰ ਨੂੰ ਬਚਾਉਣ ਨੂੰ ਲਈ ਇਨ੍ਹਾਂ ਗੱਲਾਂ 'ਤੇ ਜਾਂਚ ਹੀ ਨਹੀਂ ਕੀਤੀ ਗਈ, ਜਿਸ ਕਾਰਨ ਸਾਂਪਲਾ ਪਰਿਵਾਰ 'ਤੇ ਮੁਕੱਦਮਾ ਦਰਜ ਨਹੀਂ ਕੀਤਾ ਗਿਆ। 
ਮਿੰਟੀ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਨਵੀਂ ਜਾਂਚ ਟੀਮ ਬਣਾ ਕੇ ਜਾਂਚ ਕਰਵਾਵਾਂਗਾ। ਨੈਨਸੀ ਦੀ ਗਲਤ ਸ਼ਿਕਾਇਤ 'ਤੇ ਪੁਲਸ ਨੇ ਕਾਰਵਾਈ ਕੀਤੀ ਅਤੇ ਮੇਰੀ ਸਹੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ, ਜਿਸ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ। ਮਿੰਟੀ ਨੇ ਕਮਿਸ਼ਨਰ ਨੂੰ ਇਹ ਦੱਸਿਆ ਕਿ ਉਸ ਨੇ ਥਾਣਾ 6 ਵਿਚ ਆਪਣੇ ਫੋਨ ਬਿੱਲ, ਕਾਲ ਡਿਟੇਲ ਕਢਵਾਉਣ ਦੀ ਰਿਪੋਰਟ ਦਿੱਤੀ ਹੈ, ਜੋ ਆਸ਼ੂ ਸਾਂਪਲਾ ਦੀ 28 ਮਾਰਚ 2016 ਦੀ ਰਾਤ ਸਤਲੁਜ ਹੋਟਲ 'ਚ ਹੋਣ ਦੀ ਗੱਲ ਨੂੰ ਸਾਬਤ ਕਰੇਗੀ ਅਤੇ ਪੁਲਸ ਫੇਸਬੁੱਕ ਡਿਟੇਲ ਮੇਰੀ-ਆਸ਼ੂ ਦੀ ਉਸ ਰਾਤ ਦੀ ਕੱਢੇ ਤਾਂ ਸਤਲੁਜ ਕਲਾਸਿਕ ਹੋਟਲ ਦੇ ਇੰਟਰਨੈੱਟ ਦਾ ਆਈ. ਪੀ. ਐਡਰੈੱਸ ਸਾਹਮਣੇ ਆ ਜਾਵੇਗਾ, ਜਿਸ 'ਤੇ ਪੁਲਸ ਨੇ ਜਾਂਚ ਨਹੀਂ ਕੀਤੀ ਹੈ। ਮਿੰਟੀ ਨੇ ਕਿਹਾ ਕਿ ਉਹ ਬਹੁਤ ਜਲਦ ਮੁੱਖ ਮੰਤਰੀ, ਡੀ. ਜੀ. ਪੀ. ਨਾਲ ਮਿਲ ਕੇ ਉਨ੍ਹਾਂ ਨੂੰ ਸਾਰੀਆਂ ਗੱਲਾਂ ਦੀ ਜਾਣਕਾਰੀ ਦੇਵੇਗੀ, ਜਿਸ ਨੂੰ ਜਲੰਧਰ ਪੁਲਸ ਨੇ ਜਾਂਚ ਦੇ ਘੇਰੇ 'ਚ ਨਹੀਂ ਲਿਆਂਦਾ ਹੈ, ਜਿਸ ਕਾਰਨ ਸਾਂਪਲਾ ਪਰਿਵਾਰ ਨੂੰ ਕੁਝ ਰਾਹਤ ਦੇਣ ਲਈ ਪੁਲਸ ਨੇ ਇਹ ਸਭ ਕੁਝ ਕੀਤਾ ਹੈ। 
ਮਿੰਟੀ ਨੇ ਕਿਹਾ ਕਿ ਫਿਲੌਰ ਪੈਟਰੋਲ ਪੰਪ 'ਤੇ ਆਸ਼ੂ ਦਾ ਵਰਤਿਆ ਹੋਇਆ ਕ੍ਰੈਡਿਟ ਕਾਰਡ ਵਾਲੀ ਗੱਲ ਕਿਉਂ ਜਾਂਚ 'ਚ ਨਹੀਂ ਲਿਆਂਦੀ ਗਈ, ਕਿਉਂਕਿ ਉਹ ਦੂਜੀ ਗੱਲ ਆਸ਼ੂ ਦੁਆਰਾ ਮੈਨੂੰ ਸਤਲੁਜ ਕਲਾਸਿਕ ਲੈ ਜਾਣ ਵਾਲੀ ਗੱਲ ਨੂੰ ਸਾਬਤ ਕਰਦੀ ਸੀ ਅਤੇ ਇਸ ਨਾਲ ਸਤਲੁਜ ਕਲਾਸਿਕ ਹੋਟਲ ਦੇ ਰਿਕਾਰਡ ਦੀ ਪੋਲ ਵੀ ਖੁੱਲ੍ਹਣੀ ਸੀ।


Related News