ਜਜ਼ਬੇ ਨੂੰ ਸਲਾਮ: ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਜਿਸ ਨੇ ਕਦੇ ਨਹੀਂ ਮੰਨੀ ਹਾਰ
Thursday, Aug 05, 2021 - 05:56 PM (IST)
ਜਲੰਧਰ (ਵਿਸ਼ੇਸ਼)— ਹਰਵਿੰਦਰ ਕੌਰ ਜਨਾਗਲ ਲਈ ਕੱਦ ਕੋਈ ਰੁਕਾਵਟ ਨਹੀਂ ਅਤੇ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਵੱਲੋਂ ਵਕਾਲਤ ਦਾ ਲਾਇਸੈਂਸ ਹਾਸਲ ਕਰ ਚੁੱਕੀ ਹੈ। 25 ਸਾਲਾ ਵਕੀਲ ਨੇ 2020 ’ਚ ਆਪਣੀ ਐੱਲ.ਐੱਲ.ਬੀ. ਪੂਰੀ ਕਰ ਲਈ ਸੀ ਅਤੇ ਉਹ ਉਦੋਂ ਤੋਂ ਜਲੰਧਰ ਸੈਸ਼ਨ ਕੋਰਟ ’ਚ ਕੰਮ ਕਰ ਹੀ ਹੈ। ਜਿਹੜੀ ਗੱਲ ਉਸ ਨੂੰ ਵਿਸ਼ੇਸ਼ ਬਣਾਉਂਦੀ ਹੈ, ਉਹ ਉਸ ਦਾ ਕੱਦ ਹੈ, ਜੋ 3 ਫੁੱਟ 11 ਇੰਚ ਹੈ। ਉਹ ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਲਡ ਡ੍ਰਿੰਕ ’ਚ ਜ਼ਹਿਰ ਦੇ ਕੇ ਮਾਰਨ ’ਚ ਰਿਹਾ ਅਸਫ਼ਲ ਤਾਂ ਕਹੀ ਦਾ ਦਸਤਾ ਮਾਰ ਕੇ ਕੀਤਾ ਦੋਸਤ ਦਾ ਕਤਲ
ਹਰਵਿੰਦਰ ਕੌਰ ਨੇ ਦੱਸਿਆ ਕਿ ਉਹ ਏਅਰ ਹੋਸਟੈੱਸ ਬਣਨਾ ਚਾਹੁੰਦੀ ਸੀ ਪਰ ਉਸ ਦਾ ਇਹ ਸੁਫ਼ਨਾ ਉਸ ਦੇ ਕੱਦ ਕਾਰਨ ਅਧੂਰਾ ਰਹਿ ਗਿਆ। ਉਸ ਦੇ ਪਿਤਾ ਸ਼ਮਸ਼ੇਰ ਸਿੰਘ ਫਿਲੌਰ ਟਰੈਫਿਕ ਵਿਚ ਏ. ਐੱਸ. ਆਈ. ਹਨ ਅਤੇ ਉਸ ਦੀ ਮਾਂ ਸੁਖਦੀਪ ਕੌਰ ਹਾਊਸਵਾਈਫ ਹਨ। ਹਰਵਿੰਦਰ ਦਾ ਇਕ ਭਰਾ ਹੈ। ਪਰਿਵਾਰ ’ਚ ਉਸ ਨੂੰ ਛੱਡ ਕੇ ਸਾਰਿਆਂ ਦੇ ਕੱਦ ਆਮ ਵਾਂਗ ਹਨ। ਇਸ ਦੇ ਲਈ ਉਸ ਦੇ ਪਰਿਵਾਰ ਵਾਲੇ ਉਸ ਨੂੰ ਕਾਫ਼ੀ ਡਾਕਟਰਾਂ ਕੋਲ ਲੈ ਕੇ ਗਏ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਦੇ ਨਤੀਜੇ ਵਜੋਂ ਉਸ ਨੂੰ ਆਪਣੀ ਇੱਛਾ ਨੂੰ ਤਿਆਗਣਾ ਪਿਆ। ਇਸ ਕਾਰਨ ਉਹ ਡਿਪ੍ਰੈਸ਼ਨ ’ਚ ਆਈ ਪਰ ਉਸ ਨੇ ਜਾਦੂਈ ਰੂਪ ਨਾਲ ਆਪਣੇ-ਆਪ ਨੂੰ ਮਜ਼ਬੂਤ ਕਰਕੇ ਅੱਗੇ ਵੱਧਣ ਦਾ ਫ਼ੈਸਲਾ ਲਿਆ। ਉਸ ਨੇ ਦੱਸਿਆ ਕਿ ਇਕ ਸਮਾਂ ਅਜਿਹਾ ਵੀ ਸੀ, ਜਦੋਂ ਉਹ ਆਪਣੀ ਜ਼ਿੰਦਗੀ ਤੋਂ ਅੱਕ ਗਈ ਸੀ। ਉਹ ਹਮੇਸ਼ਾ ਰੋਂਦੀ ਰਹਿੰਦੀ ਸੀ ਕਿ ਪਰਮਾਤਮਾ ਨੇ ਉਸ ਨੂੰ ਅਜਿਹਾ ਕਿਉਂ ਬਣਾਇਆ।
ਇਹ ਵੀ ਪੜ੍ਹੋ: ਵਿਰਸਾ ਸਿੰਘ ਵਲਟੋਹਾ 'ਤੇ ਲੱਗੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ, ਅਦਾਲਤ ਪੁੱਜਾ ਮਾਮਲਾ
ਉਸ ਨੇ ਦੱਸਿਆ ਕਿ ਲੋਕਾਂ ਵੱਲੋਂ ਕਹੀਆਂ ਗਈਆਂ ਗੱਲਾਂ ਮੈਨੂੰ ਸੱਚਮੁੱਚ ਕਾਫ਼ੀ ਪ੍ਰਭਾਵਿਤ ਕਰਦੀਆਂ ਹਨ। ਫਿਰ ਮੈਂ ਪ੍ਰੇਰਿਤ ਕਰਨ ਵਾਲੀਆਂ ਵੀਡੀਓਜ਼ ਵੇਖਣੀਆਂ ਸ਼ੁਰੂ ਕੀਤੀਆਂ, ਜਿਸ ਨਾਲ ਮੈਨੂੰ ਮਦਦ ਮਿਲੀ। 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਸ ਨੇ ਵਕੀਲ ਬਣਨ ਦਾ ਮਨ ਬਣਾ ਲਿਆ, ਕਿਉਂਕਿ ਉਸ ਨੂੰ ਅਜਿਹਾ ਲੱਗਾ ਕਿ ਉਹ ਇਸ ਫੀਲਡ ’ਚ ਦੇਸ਼ ਦੀ ਸੇਵਾ ਕਰ ਸਕਦੀ ਹੈ ਪਰ ਹਰ ਇਕ ਨੇ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੂੰ ਵਕਾਲਤ ਛੱਡਣ ਲਈ ਕਹਿਣ ਲੱਗੇ ਪਰ ਉਹ ਆਪਣੇ ਉਦੇਸ਼ ਨੂੰ ਪਾਉਣ ਵਿਚ ਸਫ਼ਲ ਰਹੀ।
ਇਹ ਵੀ ਪੜ੍ਹੋ: ਸੰਸਦ ਦੇ ਬਾਹਰ ਹੋਈ ਹਰਸਿਮਰਤ ਤੇ ਬਿੱਟੂ ਦੀ ਬਹਿਸ ’ਚ ਸੁਖਬੀਰ ਦੀ ਐਂਟਰੀ, ਦਿੱਤਾ ਵੱਡਾ ਬਿਆਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ