ਕੋਵਿਡ-19 ਦੌਰਾਨ ਦੇਸ਼ ਭਰ ਵਿਚ ਚੱਲ ਰਹੀ ਫ਼ਸਲਾਂ ਦੀ ਕਟਾਈ ਅਤੇ ਬਿਜਾਈ

Tuesday, Apr 21, 2020 - 01:23 PM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਅੱਜ ਦੇ ਦੌਰ ਵਿਚ ਪੈਦਾ ਹੋਏ ਸੰਕਟ ਦੌਰਾਨ ਖੇਤੀਬਾੜੀ ਅਜਿਹੀ ਗਤੀਵਿਧੀ ਹੈ, ਜਿਹੜੀ ਉਮੀਦ ਪੈਦਾ ਕਰਦੀ ਹੈ ਅਤੇ ਖੁਰਾਕ ਸੁਰੱਖਿਆ ਦਾ ਭਰੋਸਾ ਵੀ ਪ੍ਰਦਾਨ ਕਰਦੀ ਹੈ। ਸਮੁੱਚੇ ਭਾਰਤ ਵਿਚ ਕਿਸਾਨ ਅਤੇ ਖੇਤੀਬਾੜੀ ਮਜ਼ਦੂਰ ਬਹੁਤ ਸਾਰੀਆਂ ਸਮੱਸਿਆਵਾਂ ਵਿਰੁੱਧ ਪਸੀਨਾ ਵਹਾ ਰਹੇ ਹਨ ਅਤੇ ਮਿਹਨਤ ਕਰ ਰਹੇ ਹਨ। ਕੇਂਦਰ ਅਤੇ ਰਾਜ ਸਰਕਾਰਾਂ ਦੇ ਸਮੇਂ ਸਿਰ ਦਖ਼ਲ ਨੇ ਵਾਢੀ ਦੀਆਂ ਗਤੀਵਿਧੀਆਂ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦੌਰਾਨ ਮੁਸ਼ਕਲਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜਿੱਥੇ ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੀ ਰੋਕਥਾਮ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ,ਉੱਥੇ ਹੀ ਖੇਤੀਬਾੜੀ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਇਆ ਹੈ। ਸਰਕਾਰ ਦੁਆਰਾ  ਸਮੇਂ ਸਿਰ ਦਖਲ ਅਤੇ ਛੋਟਾਂ ਨੇ ਆਸ਼ਾਵਾਦੀ ਨਤੀਜੇ ਦਿੱਤੇ ਹਨ। ਮਿਆਰੀ ਸੰਚਾਲਨ ਪ੍ਰਕਿਰਿਆਵਾਂ ਰਾਹੀਂ ਖੇਤੀਬਾੜੀ ਗਤੀਵਿਧੀਆਂ ਦੌਰਾਨ ਸਮਾਜਿਕ ਦੂਰੀ ਅਤੇ ਸੁਰੱਖਿਆ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਹੈ। ਇਨ੍ਹਾਂ ਕਿਰਿਆਸ਼ੀਲ ਕਦਮਾਂ ਸਦਕਾ ਹਾੜੀ ਦੀਆਂ ਫਸਲਾਂ ਦੀ ਵਾਢੀ ਅਤੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਦੀਆਂ ਗਤੀਵਿਧੀਆਂ ਯੋਜਨਾਬੱਧ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ।

ਪੜ੍ਹੋ ਇਹ ਵੀ ਖਬਰ - ਕਿਸਾਨ ਵੀਰਾਂ ਲਈ ਅਹਿਮ ਖਬਰ : ਜਾਣਨ ਸੀਡਰ ਡਰਿੱਲ ਨਾਲ ਕਿਵੇਂ ਕਰਨ ਝੋਨੇ ਦੀ ਬਿਜਾਈ

ਪੜ੍ਹੋ ਇਹ ਵੀ ਖਬਰ - ਉੱਤਰ ਪੱਛਮੀ ਜ਼ਿਲ੍ਹਿਆਂ ਦੇ ਮੁਕਾਬਲੇ ਦੱਖਣੀ ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਵਧੇਰੇ

 ਹਾੜੀ ਦੀ ਫਸਲ ਦੀ ਵਾਢੀ ਵਿਚੋਂ ਦੇਸ਼ ਵਿਚ ਕੁੱਲ 310 ਲੱਖ ਹੈਕਟੇਅਰ ਕਣਕ ‘ਚੋਂ 63-67% ਫ਼ਸਲ ਦੀ ਵਾਢੀ ਹੋ ਚੁੱਕੀ ਹੈ। ਰਾਜ ਪੱਧਰ ਤੇ ਵਾਢੀ ਮੱਧ ਪ੍ਰਦੇਸ਼ ਵਿਚ 90-95%,ਰਾਜਸਥਾਨ ਵਿੱਚ 80-85%,ਉੱਤਰ ਪ੍ਰਦੇਸ਼ ਵਿਚ 60-65%,ਹਰਿਆਣਾ ਵਿਚ 30-35% ਅਤੇ ਪੰਜਾਬ ਵਿਚ 10-15% ਤੱਕ ਪਹੁੰਚ ਗਈ ਹੈ। ਹਰਿਆਣਾ,ਪੰਜਾਬ ਅਤੇ ਯੂ.ਪੀ ਵਿਚ ਵਾਢੀ ਹੁਣ ਸਿਖਰਾਂ ’ਤੇ ਹੈ ਅਤੇ ਅਪ੍ਰੈਲ 2020 ਦੇ ਅੰਤ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਵਾਢੀ ਲਈ ਪੰਜਾਬ ਨੇ 18000 ਅਤੇ ਹਰਿਆਣਾ ਨੇ 5000 ਕੰਬਾਈਨਾਂ ਤਾਇਨਾਤ ਕੀਤੀਆਂ ਹਨ।

161 ਲੱਖ ਹੈਕਟੇਅਰ ਰਕਬੇ ਵਿਚ ਬੀਜੀਆਂ ਗਈਆਂ ਦਾਲ਼ਾਂ, ਛੋਲੇ, ਮਾਂਹ, ਮੂੰਗ ਅਤੇ ਮਟਰ ਦੀ ਕਟਾਈ ਅਤੇ ਤੁੜਾਈ ਪੂਰੀ ਹੋ ਚੁੱਕੀ ਹੈ। 54.29 ਲੱਖ ਹੈਕਟੇਅਰ ਵਿਚ ਬੀਜੇ ਗਏ ਗੰਨੇ ਵਿਚੋਂ ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਪੰਜਾਬ ਵਿਚ 92-98% ਕਟਾਈ ਹੋ ਚੁੱਕੀ ਹੈ। ਉੱਤਰ ਪ੍ਰਦੇਸ਼ ਵਿਚ 75-80% ਕਟਾਈ ਹੋ ਗਈ ਹੈ ਅਤੇ ਬਾਕੀ ਮਈ 2020 ਦੇ ਅੱਧ ਤੱਕ ਜਾਰੀ ਰਹੇਗੀ।

ਪੜ੍ਹੋ ਇਹ ਵੀ ਖਬਰ - ਕਣਕ ਦੀ ਵਾਢੀ ’ਤੇ ਮੌਸਮ ਦਾ ਪ੍ਰਕੋਪ ਜਾਰੀ 

ਪੜ੍ਹੋ ਇਹ ਵੀ ਖਬਰ - ਜ਼ਿੰਦਗੀ ਲਈ 'ਕੁਈਨ ਆਫ ਕਾਟਵੇ' ਦੀ ਕਹਾਣੀ ਦਾ ਸਬਕ 

ਪੜ੍ਹੋ ਇਹ ਵੀ ਖਬਰ - ਫਰੈਕਚਰਡ ਆਤਮਾ ਅਤੇ ਇਕ ਟੁੱਟਾ ਦਿਲ: ਫਰੀਦਾ ਕਾਹਲੋ

ਤੇਲ ਬੀਜ ਫਸਲਾਂ ਵਿਚੋਂ ਤੋਰੀਆ ਸਰ੍ਹੋਂ ਅਧੀਨ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਝਾਰਖੰਡ, ਗੁਜਰਾਤ, ਛੱਤੀਸਗੜ੍ਹ, ਬਿਹਾਰ, ਪੰਜਾਬ, ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਹੇਠ 69 ਲੱਖ ਹੈਕਟੇਅਰ ਰਕਬਾ । 4.7 ਲੱਖ ਹੈਕਟੇਅਰ ਵਿਚ ਬੀਜੀ ਗਈ ਮੂੰਗਫਲੀ ਦੀ 85-90% ਕਟਾਈ ਹੋ ਗਈ ਹੈ। ਤਮਿਲਨਾਡੂ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ, ਛੱਤੀਸਗੜ੍ਹ, ਬਿਹਾਰ, ਪੰਜਾਬ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਝਾਰਖੰਡ ਅਤੇ ਤੇਲੰਗਾਨਾ ਰਾਜਾਂ ਵਿਚ ਲਗਭਗ 5 ਲੱਖ ਹੈਕਟੇਅਰ ਵਿਚ ਦਾਲ਼ਾਂ ਦੀ ਬਿਜਾਈ ਕੀਤੀ ਗਈ ਹੈ। 

ਪੱਛਮੀ ਬੰਗਾਲ, ਕਰਨਾਟਕ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਤਮਿਲਨਾਡੂ, ਤੇਲੰਗਾਨਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਪੰਜਾਬ ਅਤੇ ਬਿਹਾਰ ਰਾਜਾਂ ਵਿਚ ਲਗਭਗ 7.4 ਲੱਖ ਹੈਕਟੇਅਰ ਰਕਬੇ ਵਿਚ ਤੇਲ ਬੀਜਾਂ ਦੀ ਬਿਜਾਈ ਕੀਤੀ ਗਈ ਹੈ। ਪੱਛਮੀ ਬੰਗਾਲ ਵਿਚ ਪਟਸਨ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਇਸ ਵਿਚ ਮੀਂਹ ਨਾਲ ਬਹੁਤ ਲਾਭ ਹੋਇਆ ਹੈ। ਦੇਸ਼ ਵਿਚ ਗਰਮੀਆਂ ਦੀਆਂ ਫਸਲਾਂ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 17 ਅਪ੍ਰੈਲ 2020 ਨੂੰ 14% ਵਧੇਰੇ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੀਂਹ 14% ਵਧੇਰੇ ਪਿਆ ਹੈ, ਜੋ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਢੁਕਵਾਂ ਹੈ। ਗਰਮੀਆਂ ਦੀਆਂ ਫ਼ਸਲਾਂ ਹੇਠਲਾ ਰਕਬਾ ਵੀ ਪਿਛਲੇ ਸਾਲ ਦੇ 38.64 ਲੱਖ ਹੈਕਟੇਅਰ ਨਾਲੋਂ ਵਧ ਕੇ 52.78 ਲੱਖ ਹੈਕਟੇਅਰ ਹੋ ਗਿਆ ਹੈ। ਦਾਲ਼ਾਂ, ਮੋਟੇ ਅਨਾਜ, ਪੋਸ਼ਟਿਕ ਅਨਾਜ ਅਤੇ ਤੇਲ ਬੀਜਾਂ ਹੇਠਲਾ ਰਕਬਾ ਇਸ ਸਮੇਂ ਪਿਛਲੇ ਸਾਲ ਦੇ ਮੁਕਾਬਲੇ 14.79 ਲੱਖ ਹੈਕਟੇਅਰ ਤੋਂ ਵਧ ਕੇ 20.05 ਲੱਖ ਹੈਕਟੇਅਰ ਹੋ ਗਿਆ ਹੈ।


rajwinder kaur

Content Editor

Related News